HOME » Top Videos » Punjab
Share whatsapp

ਸਵਾਲਾਂ 'ਚ ਬਠਿੰਡਾ ਦਾ AIIMS ! ਉਸਾਰੀ 'ਚ ਘਟੀਆ ਮਟੀਰੀਅਲ ਵਰਤਣ ਦਾ ਇਲਜ਼ਾਮ

Punjab | 07:57 AM IST Jul 16, 2019

ਬਠਿੰਡਾ ਸ਼ਹਿਰ ਦੇ ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ AIIMS ਦੀ ਉਸਾਰੀ ਵਿੱਚ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਜਾ ਰਹੀ ਹੈ। ਲੋਕਾਂ ਨੇ ਇਸ ਤੇ ਰੋਸ ਜਤਾਇਆ ਅਤੇ ਕਿਹਾ ਕਿ ਇਸ ਮਸਲੇ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ। ਇਸ ਮਸਲੇ ਨੂੰ ਅਣਗੌਲਿਆਂ ਨਹੀਂ ਕਰਨਾ ਚਾਹੀਦਾ ਅਤੇ ਇਸ ਦੀ ਗੰਭੀਰਤ ਨਾਲ ਜਾਂਚ ਕਰਨੀ ਚਾਹੀਦੀ ਹੈ। ਲੋਕਾਂ ਨੇ ਠੇਕੇਦਾਰ ਦੇ ਸਿਆਸੀ ਆਗੂਆਂ ਨਾਲ ਨਜ਼ਦੀਕੀ ਦਾ ਸ਼ੱਕ ਵੀ ਜਤਾਇਆ ਹੈ। ਨਿਰਮਾਣ ਪ੍ਰਤੀ ਗੁੱਸਾ ਜਤਾ ਰਹੇ ਲੋਕਾਂ ਨੇ ਕਿਹਾ ਕਿ ਠੇਕੇਦਾਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਜ਼ਦੀਕੀ ਹੋਣਗੇ , ਜਿਸ ਦੇ ਚੱਲਦੇ ਹਸਪਤਾਲ ਦੇ ਨਿਰਮਾਣ ਵਿੱਚ ਘਟੀਆ ਮਟੀਰੀਅਲ ਲਗਾਇਆ ਜਾ ਰਿਹਾ ਹੈ

ਬਠਿੰਡਾ ਵਿਖੇ  ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੌਰਾ ਕੀਤਾ, ਜਿਸ ਦੇ ਚੱਲਦੇ ਹਸਪਤਾਲ ਦੇ ਨਿਰਮਾਣ ਵਿੱਚ ਘਟੀਆ ਮਟੀਰੀਅਲ ਦੇ ਚੱਲਦੇ ਇੱਟਾਂ ਦਾ ਪ੍ਰਯੋਗ ਕੀਤਾ ਗਿਆ।

ਸਾਹਮਣੇ ਆਇਆ ਬਠਿੰਡਾ ਸ਼ਹਿਰ ਦੇ ਲੋਕਾਂ ਨੇ ਕਿਹਾ ਕਿ ਜਿਸ ਹਸਪਤਾਲ ਵਿੱਚ ਲੋਕਾਂ ਨੇ ਆਪਣਾ ਇਲਾਜ ਕਰਵਾਉਣਾ ਹੈ,  ਉਥੇ ਘਟੀਆ ਮਟੀਰੀਅਲ ਲੱਗਣਾ ਬਹੁਤ ਹੀ ਸ਼ਰਮ ਵਾਲੀ ਗੱਲ ਹੈ।  ਅਸੀਂ ਤਾਂ ਕਹਿੰਦੇ ਹਾਂ ਕਿ ਜੋ ਹਰਸਿਮਰਤ ਬਾਦਲ ਦਾਅਵਾ ਕਰਦੇ ਹਨ ਕਿ ਅਸੀਂ ਏਮਜ਼ ਪ੍ਰਾਜੈਕਟ ਲੈ ਕੇ ਆਉਂਦਾ ਉਹ ਵੀ ਇਸ ਦੀ ਜਾਂਚ ਕਰਨ ਸਾਨੂੰ ਤਾਂ ਇੰਝ ਲੱਗਦਾ ਹੈ। ਸ਼ਾਇਦ ਇਨ੍ਹਾਂ ਦਾ ਕੋਈ ਲਿਆਇਆ ਗਿਆ ਠੇਕੇਦਾਰ ਹੋਵੇ ਜਿਸ ਦੇ ਚੱਲਦੇ ਹਰਸਿਮਰਤ ਬਾਦਲ ਵੱਲੋਂ ਅੱਜ ਇਗਨੋਰ ਕੀਤਾ ਗਿਆ ਇਸ ਮਾਮਲੇ ਨੂੰ ।

ਇਸ ਘਟੀਆ ਮਟੀਰੀਅਲ ਨਾਲ ਕੱਲ ਨੂੰ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਹੋ ਸਕਦਾ ਹੈ ਕਿ ਠੇਕੇ ਦਾ ਜੋ ਉਸ ਜਗ੍ਹਾ ਤੇ ਕੰਮ ਕਰਦੇ ਹਨ ਉਹ ਇਨ੍ਹਾਂ ਨਾਲ ਰਲੇ ਹੋ ਸਕਦੇ ਹਨ ਸਾਡੀ ਤਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕੋਲ ਮੰਗ ਹੈ ਕਿ ਇਹਦੀ ਜਾਂਚ ਹੋਣ ਚਾਹੀਦੀ ਹੈ ਜੋ ਵੀ ਦੋਸ਼ੀ ਹੈ ਉਸ ਦੇ ਖਿਲਾਫ ਸਖ਼ਤ ਕਾਰਵਾਈ ਵੀ ਹੋਵੇ

SHOW MORE