HOME » Top Videos » Punjab
Share whatsapp

ਮੈਂ 5 ਦਿਨ ਪਾਕਿਸਤਾਨ ਰਹਿ ਕੇ ਆਇਆ ਹਾਂ, ਮੈਂ ਤਾਂ ਅੱਤਵਾਦੀ ਬਣਿਆ ਨਹੀਂ: ਜਥੇਦਾਰ

Punjab | 03:46 PM IST Feb 25, 2020

ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਕਿਸਤਾਨ ਸਥਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਵਾਹਗਾ ਸਰਹੱਦ ਰਾਹੀਂ ਵਤਨ ਪਰਤੇ ਆਏ ਹਨ।

ਇਸ ਮੌਕੇ ਉਨ੍ਹਾਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਅੱਤਵਾਦੀ ਬਣ ਕੇ ਪਰਤਣ ਵਾਲੇ ਬਿਆਨ ਦੀ ਤਿੱਖੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਡੀਜੀਪੀ ਆਖ ਰਹੇ ਹਨ ਕਿ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ 6 ਘੰਟਿਆਂ ਵਿਚ ਅੱਤਵਾਦੀ ਬਣ ਕੇ ਪਰਤ ਸਕਦੇ ਹਨ ਪਰ ਉਹ ਤਾਂ ਪੰਜ ਦਿਨ ਰਹਿ ਕੇ ਆਏ ਹਨ, ਅੱਤਵਾਦੀ ਨਹੀਂ ਬਣੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਘੱਟ ਗਿਣਤੀ ਖਾਸ ਕਰਕੇ ਸਿੱਖ ਚੜ੍ਹਦੀ ਕਲਾ ਵਿਚ ਹਨ।

ਉਨ੍ਹਾਂ ਨਾਲ ਕੋਈ ਵਧੀਕੀ ਨਹੀਂ ਹੁੰਦੀ ਤੇ ਆਪਣੀ ਜਿੰਦਗੀ ਵਿਚ ਖੁਸ਼ ਹਨ। ਉਨ੍ਹਾਂ ਕਿਹਾ ਕਿ ਉਹ 5 ਦਿਨ ਪਾਕਿਸਤਾਨ ਗੁਰੂ ਘਰਾਂ ਦੇ ਦਰਸ਼ਨ ਕਰਕੇ ਆਏ ਹਨ ਤੇ ਉਥੇ ਵੱਸਦੇ ਸਿੱਖਾਂ ਨਾਲ ਗੱਲ ਵੀ ਕੀਤੀ। ਹਰ ਕਿਸੇ ਨੇ ਕਿਹਾ ਕਿ ਉਹ ਇਥੇ ਖੁਸ਼ ਹਨ। ਉਨ੍ਹਾਂ ਕਿਹਾ ਕਿ ਡੀਜੀਪੀ ਨੂੰ ਆਪਣੇ ਮਦਭਾਗੇ ਬਿਆਨ ਤੋਂ ਬਾਅਦ ਅਸਤੀਫਾ ਦੇ ਦੇਣਾ ਚਾਹੀਦਾ ਹੈ।

SHOW MORE