HOME » Top Videos » Punjab
Share whatsapp

ਲੰਗਾਹ ਤੇ ਚੱਢਾ ਨੂੰ ਮੁਆਫੀ ਮਿਲਣ ਦੇ ਘੱਟ ਹੀ ਆਸਾਰ, ਸੁਣੋ, ਜਥੇਦਾਰ ਦਾ ਜਵਾਬ...

Punjab | 09:28 PM IST Oct 21, 2019

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚਰਨਜੀਤ ਚੱਢਾ ਤੇ ਸੁੱਚਾ ਸਿੰਘ ਲੰਗਾਹ ਨੂੰ ਮੁਆਫੀ ਮਾਮਲੇ ਉਤੇ ਕਿਹਾ ਹੈ ਕਿ ਅਜੇ ਇਸ ਬਾਰੇ ਕੋਈ ਵਿਚਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਘਰ ਬੈਠੇ ਨੂੰ ਕੋਈ ਮੁਆਫੀ ਨਹੀਂ ਮਿਲ ਸਕਦੀ।

ਚੱਢਾ ਦਾ ਮਾਮਲਾ ਅਜੇ ਅਦਾਲਤ ਵਿਚ ਹੈ, ਇਸ ਲਈ ਇਸ ਉਤੇ ਅਜੇ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ। ਸੁੱਚਾ ਸਿੰਘ ਲੰਗਾਹ ਬਾਰੇ ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਦੀ ਪਰੰਪਰਾ ਹੈ ਤੇ ਘਰ ਬੈਠੇ ਨੂੰ ਕੋਈ ਮੁਆਫੀ ਨਹੀਂ ਮਿਲ ਸਕਦੀ। ਇਸ ਬਾਰੇ ਫਿਲਹਾਲ ਉਹ ਕੋਈ ਵਿਚਾਰ ਨਹੀਂ ਕਰਨਗੇ। ਦੱਸ ਦਈਏ ਕਿ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਤੇ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੂੰ ਪਰਾਈ ਇਸਤਰੀ ਨਾਲ ਸਬੰਧ ਦੇ ਦੋਸ਼ਾਂ ਤੋਂ ਬਾਅਦ ਪੰਥ ਵਿਚੋਂ ਛੇਕਿਆ ਗਿਆ ਸੀ।

SHOW MORE