HOME » Videos » Punjab
Share whatsapp

ਅਕਾਲੀਆਂ ਨੇ ਉਤਾਰੀ ਸਿਟੀ ਬੱਸਾਂ ਦੀ ਆਰਤੀ, ਵੀਡੀਓ 'ਚ ਜਾਣੋ ਕਾਰਨ

Punjab | 06:55 PM IST Apr 11, 2019

ਲੋਕਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਸਿਆਸਤਦਾਨਾਂ ਨੂੰ ਜਨਤਾ ਨਾਲ ਜੁੜੇ ਮੁੱਦੇ ਯਾਦ ਆ ਰਹੇ ਹਨ ਅਤੇ ਹੋੜ ਲੱਗੀ ਹੋਈ ਹੈ ਖ਼ੁਦ ਨੂੰ ਸਬ ਤੋਂ ਜ਼ਿਆਦਾ ਲੋਕਾਂ ਦਾ ਹਿਤੈਸ਼ੀ ਦੱਸਣ ਦੀ ਹੈ। ਲੁਧਿਆਣਾ ਵਿੱਚ ਵੀ ਕੁੱਝ ਅਜਿਹਾ ਹੀ ਵੇਖਣ ਨੂੰ ਮਿਲਿਆ ਹੈ।

ਲੋਕਸਭਾ ਚੋਣਾਂ ਤੋਂ ਪਹਿਲਾਂ ਹੁਣ ਹਰ ਸਿਆਸੀ ਦਲ ਨੂੰ ਜਨਤਾ ਨਾਲ ਜੁੜੇ ਮੁੱਦੇ ਯਾਦ ਆ ਰਹੇ ਹਨ। ਵੋਟ ਦੀ ਚਾਹ ਵਿੱਚ ਸਿਆਸੀ ਆਗੂ ਹੁਣ ਆਪਣੇ ਆਪ ਨੂੰ ਜਨਤਾ ਦਾ ਹਮਦਰਦ ਜਤਾਉਣ ਵਿੱਚ ਲੱਗੇ ਹੋਏ ਹਨ। ਲੁਧਿਆਣਾ ਵਿੱਚ ਜਿਹੜੀਆਂ ਬੱਸਾਂ ਨੂੰ ਮੁੱਦਾ ਬਣਾ ਕੇ ਅਕਾਲੀ-ਬੀਜੇਪੀ ਦੇ ਰਾਜ ਵਿੱਚ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਪ੍ਰਦਰਸ਼ਨ ਕੀਤਾ ਸੀ। ਬਿੱਟੂ ਦੀਆਂ ਉਹੀ ਤਸਵੀਰਾਂ ਲੈ ਕੇ ਅਕਾਲੀ ਦਲ ਨੇ ਇੰਨਾ ਬੱਸਾਂ ਨੂੰ ਚਲਾਉਣ ਦੀ ਮੰਗ ਕਰਦੇ ਹੋਏ ਖੜੀ ਬੱਸਾਂ ਦੀ ਆਰਤੀ ਉਤਾਰੀ।

ਉੱਧਰ ਲੁਧਿਆਣਾ ਤੋਂ ਕਾਂਗਰਸ ਸਾਂਸਦ ਰਵਨੀਤ ਬਿੱਟੂ ਨੇ ਇਸ ਪੂਰੇ ਮੁਜ਼ਾਹਰੇ ਨੂੰ ਅਕਾਲੀ ਆਗੂਆਂ ਦਾ ਟਿਕਟ ਲਈ ਡਰਾਮਾ ਕਰਾਰ ਦਿੱਤਾ ਅਤੇ ਕਈ ਸਾਲਾਂ ਤੋਂ ਸੜਕ ਤੇ ਉੱਤਰਨ ਦਾ ਇੰਤਜ਼ਾਰ ਕਰ ਰਹੀਆਂ ਬੱਸਾਂ ਨੂੰ ਨਾ ਚਲਾਉਣ ਤੇ ਵੀ ਸਫ਼ਾਈ ਦਿੱਤੀ ਹੈ। ਚੋਣਾਂ ਦੇ ਮੱਦੇਨਜ਼ਰ ਸਿਆਸਤਦਾਨ ਤਾਂ ਪੂਰੇ ਸਰਗਰਮ ਹੋ ਚੁੱਕੇ ਹਨ। ਪਰ ਇੰਨਾ ਇਲਜ਼ਾਮਾਂ ਅਤੇ ਸਫ਼ਾਈਆਂ ਦੇ ਦਰਮਿਆਨ ਜਨਤਾ ਦੇ ਮੁੱਦੇ ਜ਼ਰੂਰ ਬਿਨਾਂ ਸੁਲਝਦੇ ਨਜ਼ਰ ਨਹੀਂ ਆ ਰਹੇ।

SHOW MORE