HOME » Top Videos » Punjab
Share whatsapp

ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਅਕਾਲੀਆਂ ਨੇ ਵਜਾਏ ਛਣਕਣੇ

Punjab | 02:49 PM IST Jan 16, 2020

ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਦਾ ਵਿਸ਼ੇਸ਼ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ  ਅਤੇ ਉਮੀਦ ਮੁਤਾਬਕ ਸੈਸ਼ਲ ਦੀ ਸ਼ੁਰੂਆਤ ਹੰਗਾਮੇਦਾਰ ਰਹੀ। ਰਾਜਪਾਲ ਦੇ ਭਾਸ਼ਣ ਦੌਰਾਨ ਹੀ ਵਿਰੋਧੀ ਧਿਰਾਂ ਦੇ ਵਿਧਾਇਕਾਂ ਨੇ ਜ਼ਬਰਦਸਤ ਹੰਗਾਮਾ ਕੀਤਾ ਅਤੇ ਸਦਨ ਚ ਸਰਕਾਰ ਦੇ ਖਿਲਾਫ ਛਣਕਣੇ ਤੱਕ ਵਜਾਏ। ਰਾਜਪਾਲ ਦੇ ਕਰੀਬ ਅੱਧੇ ਘੰਟੇ ਦੇ ਭਾਸ਼ਣ ਦੌਰਾਨ ਸਦਨ ਚ ਪੂਰੇ ਵੇਲੇ ਹੰਗਾਮਾ ਹੁੰਦਾ ਰਿਹਾ। ਅਕਾਲੀ ਵਿਧਾਇਕ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਰਹੇ। ਬਾਅਦ ਵਿੱਚ ਆਮ ਆਦਮੀ ਪਾਰਟੀ ਨੇ ਵੀ ਹੰਗਾਮਾ ਸ਼ੁਰੂ ਕਰ ਦਿੱਤਾ।

ਵਿਧਾਨ ਸਭਾ ਦੇ ਵਿਸ਼ੇਸ ਇਜਲਾਸ ਦੀ ਹੰਗਾਮੇਦਾਰ ਸ਼ੁਰੂਆਤ ਰਹੀ ਸੀਐੱਮ ਨੇ ਵਿਰੋਧੀ ਧਿਰ ਦੇ ਵਿਰੋਧ ਨੂੰ ਸਿਆਸੀ ਡਰਾਮਾ ਦੱਸਿਆ ਹੈ ਤਾ ਕਿਹਾ ਕੱਲ੍ਹ ਵਿਧਾਨ ਸਭਾ ਚ ਸਰਕਾਰ ਵਾਈਟ ਪੇਪਰ ਲੈ ਕੇ ਆਵੇਗੀ ਤਾ ਬਿਜਲੀ ਸਮਝੌਤਿਆਂ ਨਾਲ ਜੁੜੇ ਤਮਾਮ ਤੱਥ ਰੱਖੇ ਜਾਣਗੇ।

ਆਪ ਵੱਲੋਂ ਮਹਿੰਗੀ ਬਿਜਲੀ ਦੇ ਮੁੱਦੇ ਤੇ ਪ੍ਰਾਈਵੇਟ ਮੈਂਬਰ ਬਿੱਲ ਲਿਆਉਣ ਨੂੰ ਮਨਜ਼ੂਰੀ ਨਾ ਮਿਲਣ ਤੇ ਸਦਨ ਵਿੱਚ ਨਾਅਰੇਬਾਜ਼ੀ ਕੀਤੀ ਗਈ। ਰਾਜਪਾਲ ਦਾ ਭਾਸ਼ਣ ਖਤਮ ਹੋਣ ਤੋਂ ਕੁਝ ਮਿਨਟ ਪਹਿਲਾਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੋਹਾਂ ਦਲਾਂ ਦੇ ਵਿਧਾਇਕਾਂ ਵੱਲੋਂ ਸਦਨ ਤੋਂ ਵਾਕਆਊਟ ਕਰ ਦਿੱਤਾ ਗਿਆ। ਉਧਰ ਸੈਸ਼ਨ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਸਦਨ ਦੇ ਬਾਹਰ ਵੀ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।

SHOW MORE
corona virus btn
corona virus btn
Loading