HOME » Top Videos » Punjab
Share whatsapp

ਕੈਪਟਨ ਨੇ ਹਾਰ ਲਈ ਸਿੱਧੂ ਨੂੰ ਦੱਸਿਆ ਜ਼ਿੰਮੇਵਾਰ, ਕਹੀਆਂ ਵੱਡੀਆਂ ਗੱਲਾਂ....

Punjab | 11:33 AM IST May 24, 2019

ਪੰਜਾਬ 'ਚ ਮਿਸ਼ਨ-13 ਫਤਿਹ ਨਾ ਕਰਨ ਦਾ ਠੀਕਰਾ ਮੁੱਖ ਮੰਤਰੀ ਨੇ ਸਿੱਧੂ ਸਿਰ ਭੰਨਿਆ ਹੈ। ਸਿੱਧੂ ਦੀ ਗਲਤ ਬਿਆਨਬਾਜ਼ੀ ਕਾਰਨ ਹਾਰੇ ਬਠਿੰਡਾ ਤੇ ਗੁਰਦਾਸਪੁਰ ਹਾਰੇ ਤੇ ਮਹਿਕਮਾ ਬਦਲਣ ਦੇ ਵੀ ਦਿੱਤੇ ਸੰਕੇਤ।

ਲੋਕ ਸਭਾ ਚੋਣਾਂ ਦੇ ਮੱਦੇਨਜਰ ਪੰਜਾਬ ਚ 8 ਸੀਟਾਂ ਕਾਂਗਰਸ ਦੀ ਝੋਲੀ ਪਈਆਂ ਹਨ। ਹਾਲਾਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਲਗਾਤਾਰ ਮਿਸ਼ਨ 13 ਫਤਿਹ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਸੀ। ਪਰ ਮਿਸ਼ਨ 13 ਤੋਂ 5 ਸੀਟਾਂ ਪਿੱਛੇ ਰਹਿ ਗਿਆ ਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਮਿਸ਼ਨ 13 ਨੂੰ ਫਤਿਹ ਕਰਨ ਦੇ ਦਾਅਵੇ ਕਰਨ ਵਾਲੇ ਕੈਪਟਨ ਅਮਰਿੰਦਰ ਹੁਣ 8 ਸੀਟਾਂ ਜਿੱਤਣ ਤੇ ਹੀ ਸੰਤੁਸ਼ਟੀ ਜਤਾ ਰਹੇ ਹਨ।

ਮੌਕਾ ਤਾਂ ਚੋਣ ਨਤੀਜਿਆਂ ਤੇ ਆਪਣੀ ਪੱਤੀਕਿਰਿਆ ਦੇਣ ਦਾ ਸੀ…ਪਰ ਕੈਪਟਨ ਅਮਰਿੰਦਰ ਨੇ ਇਸਦੇ ਬਹਾਨੇ ਨਵਜੋਤ ਸਿੱਧੂ ਨੂੰ ਖੂਬ ਘੇਰਿਆ ਹੈ। ਕਾਂਗਰਸ ਨੂੰ ਹੌਟ ਸੀਟਾਂ ਬਠਿੰਡਾ, ਫਿਰੋਜਪੁਰ, ਸੰਗਰੂਰ ਤੇ ਗੁਰਦਾਸਪੁਰ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੰਨ੍ਹਾਂ ਸੀਟਾਂ ਤੇ ਹਾਰ ਦਾ ਠੀਕਰਾ ਨਵਜੋਤ ਸਿੰਘ ਸਿੱਧੂ ਸਿਰ ਭੰਨਿਆ ਹੈ।

ਮੁੱਖ ਮੰਤਰੀ ਨੇ ਸਿੱਧੂ ਦੇ ਬੇਅਦਬੀਆਂ ਤੇ ਗੋਲ਼ੀਕਾਂਡਾਂ ਦੀ ਜਾਂਚ ਲਈ ਬਣਾਈ ਐਸਆਈਟੀ ਖ਼ਿਲਾਫ਼ ਕੀਤੀ ਬਿਆਨਬਾਜ਼ੀ 'ਤੇ ਘੇਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਐਸਆਈਟੀ ਦੇ ਗਠਨ ਦਾ ਐਲਾਨ ਕੀਤਾ ਸੀ ਤਾਂ ਸਿੱਧੂ ਨੇ ਗੋਡਿਆਂ ਭਾਰ ਹੋ ਕੇ ਧੰਨਵਾਦ ਕੀਤਾ ਸੀ।

ਉੱਥੇ ਹੀ ਕੈਪਟਨ ਅਮਰਿੰਦਰ ਨੇ ਸਿੱਧੂ ਵੱਲੋਂ ਪਾਕਿ ਫੌਜ ਮੁਖੀ ਨਾਲ ਪਾਈ ਜੱਫੀ ਨੂੰ ਲੈ ਕੇ ਮੁੜ ਘੇਰਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫ਼ੌਜ ਮੁਖੀ ਨਾਲ ਦੋਸਤੀ ਭਾਰਤੀ ਲੋਕਾਂ ਨੂੰ ਮਨਜ਼ੂਰ ਨਹੀਂ ਕਿਉਂਕਿ ਜੋ ਸਾਡੇ ਜਵਾਨਾਂ ਨੂੰ ਮਾਰਦੇ ਹਨ ਅਸੀਂ ਉਨ੍ਹਾਂ ਨੂੰ ਜੱਫੀ ਨਹੀਂ ਪਾ ਸਕਦੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਜਿੱਤੀਆਂ ਹਾਰੀਆਂ ਸੀਟਾਂ ਲਈ ਨਵਜੋਤ ਸਿੱਧੂ ਨੂੰ ਜਿੰਮੇਵਾਰ ਠਹਿਰਾਇਆ। ਉੱਥੇ ਹੀ ਹੋਰਨਾਂ ਮੁੱਦਿਆਂ ਤੇ ਵੀ ਸਿੱਧੂ ਤੇ ਆਪਣੀ ਭੜਾਸ ਕੱਢੀ ਹੈ ਤੇ ਆਉਣ ਵਾਲੇ ਦਿਨਾਂ ਚ ਸਿੱਧੂ ਤੇ ਕੈਪਟਨ ਵਿਚਕਾਰ ਤਲਖੀ ਚ ਹੋਰ ਵੀ ਵਾਧਾ ਵੇਖਣ ਨੂੰ ਮਿਲ ਸਕਦਾ..ਤੇ ਸਿੱਧੂ ਨੂੰ ਆਪਣੀ ਜੁਬਾਨ ਤੋਂ ਦਿੱਤੇ ਗਏ ਬਿਆਨਾਂ ਦਾ ਖਮਿਆਜਾ ਭੁਗਤਣਾ ਪੈ ਸਕਦਾ।

SHOW MORE