HOME » Top Videos » Punjab
Share whatsapp

ਕੀ ਤੁਸੀਂ ਖਾਦਾ ਹੈ ਅੰਮ੍ਰਿਤਸਰ ਦਾ ਸਪੈਸ਼ਲ ਫਾਸਟ ਸਪੀਡ ਵਾਲਾ ਕੁੱਲਚਾ ?

Punjab | 02:37 PM IST Oct 02, 2021

ਨਿਤਿਸ਼ ਸਭਰਵਾਲ : ਅੰਮ੍ਰਿਤਸਰ ਸ਼ਹਿਰ ਅਕਸਰ ਹੀ ਆਪਣੇ ਖਾਣ ਪਾਣ ਦੇ ਨਾਲ ਜਾਣਿਆ ਜਾਂਦਾ ਹੈ । ਅੰਮ੍ਰਿਤਸਰ ਸ਼ਹਿਰ ਦਾ ਖਾਣ-ਪਾਣ ਸਮੁੱਚੇ ਭਾਰਤ ਵਿੱਚ  ਮਸ਼ਹੂਰ ਹੈ । ਅੱਜ ਅਸੀਂ ਤੁਹਾਨੂੰ ਜਾਣੂ ਕਰਵਾਉਣੇ ਹਾਂ ਅੰਮ੍ਰਿਤਸਰ ਸ਼ਹਿਰ 'ਚ ਮਿਲਦੇ ਆਲੂ ਵਾਲੇ ਕੁੱਲਚੇ ਦੇ ਨਾਲ , ਜਿਸ ਨੂੰ ਕਿ ਲੋਕ ਦੂਰੋਂ-ਦੂਰੋਂ ਆ ਕੇ ਖਾਂਦੇ ਹਨ ।

https://digitalfirst.s3.ap-south-1.amazonaws.com/videos/736463_20211001-1_540p.mp4

ਇੱਕ ਬਹੁਤ ਹੀ ਤੇਜ਼ ਰਫਤਾਰ ਦੇ ਨਾਲ ਸਪੀਡੋ ਸਪੀਡ ਕੁੱਲਚਾ ਤਿਆਰ ਕਰਨ ਵਾਲਾ ਸ਼ਖਸ ਡਾਬ ਖਟੀਕਾਂ ਵਿਖੇ ਮੌਜੂਦ ਹੈ । ਇਸ ਸ਼ਖਸ ਦੇ ਵੱਲੋਂ ਮਸ਼ੀਨ ਨਾਲੋਂ ਵੀ ਤੇਜ਼ ਰਫਤਾਰ ਦੇ ਨਾਲ ਕੁੱਲਚੇ ਨੂੰ ਤਿਆਰ ਕੀਤਾ ਜਾਂਦਾ ਹੈ । ਇਹ ਨੇ ਤਸਵੀਰਾਂ  ਡਾਬ ਖਟੀਕਾਂ ਦੀਆਂ ਜਿੱਥੇ ਕਿ ਸੁਨੀਲ ਨਾਮ ਦੇ ਇੱਕ ਦੁਕਾਨਦਾਰ ਦੇ ਵੱਲੋਂ ਸਪੈਸ਼ਲ ਤਰੀਕੇ ਦੇ ਨਾਲ ਕੁੱਲਚੇ ਨੂੰ ਤਿਆਰ ਕੀਤਾ ਜਾਂਦਾ ਹੈ । ਇਹ ਦੁਕਾਨ 30 ਸਾਲ ਪੁਰਾਣੀ ਹੈ ਜਿੱਥੇ ਉਹ ਪਿੱਛਲੇ 12 ਸਾਲਾਂ ਤੋਂ ਕੰਮ ਕਰ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇੱਥੇ ਇੱਕ ਸਪੈਸ਼ਲ ਕੁੱਲਚਾ ਵੀ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਜੰਬੋ ਕੁੱਲਚਾ ਵੀ ਕਹਿੰਦੇ ਹਨ ।  ਉਹ ਰੋਜ਼ਾਨਾ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ ਹੈ ।

SHOW MORE