HOME » Top Videos » Punjab
Share whatsapp

Amritsar: ਭਾਰਤ-ਪਾਕਿ ਸਰਹੱਦ ਨੇੜਿਓ ਹਥਿਆਰਾਂ ਦੀ ਖੇਪ ਬਰਾਮਦ

Punjab | 03:37 PM IST Nov 27, 2022

ਅੰਮ੍ਰਿਤਸਰ 'ਚ ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਐਤਵਾਰ ਸਵੇਰੇ ਭਾਰਤ-ਪਾਕਿ ਸਰਹੱਦੀ ਖੇਤਰ ਤੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਤੋਂ ਡਰੋਨ ਰਸਤੇ ਭਾਰਤ ਆਏ 8 ਪਿਸਟਲ, ਦੋ ਕਿੱਲੋ ਹੈਰੋਇਨ, 14 ਮੈਗਜ਼ੀਨ ਅਤੇ 68 ਰਾਊਂਡ ਪੁਲਿਸ ਨੇ ਬਰਾਮਦ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਹਥਿਆਰਾਂ ਦੀ ਇਹ ਖੇਪ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੇ ਡਰੋਨ ਰਾਹੀਂ ਕੰਡਿਆਲੀ ਤਾਰ ਨੇੜੇ ਸੁੱਟੀ ਸੀ, ਜਿਸ ਨੂੰ ਸਰਹੱਦੀ ਖੇਤਰ ਦੇ ਕੁਝ ਸਮੱਗਲਰਾਂ ਨੇ ਚੁੱਕ ਕੇ ਅੱਤਵਾਦੀਆਂ ਤੱਕ ਪਹੁੰਚਾਉਣਾ ਸੀ। ਹਥਿਆਰਾਂ ਦੀ ਇਸ ਖੇਪ ਵਿੱਚ ਚਾਰ ਚੀਨ ਦੇ ਬਣੇ ਪਿਸਤੌਲ ਹਨ।

SHOW MORE