HOME » Top Videos » Punjab
Share whatsapp

ਦਹੇਜ ਲਈ ਸਹੁਰੇ ਪਰਿਵਾਰ ਦਾ ਕਹਿਰ, ਨੂੰਹ ਨੂੰ ਘਰ 'ਚ ਕੈਦ ਕਰ ਚਲੇ ਗਏ..ਵੀਡੀਓ ਆਈ..

Punjab | 01:41 PM IST Jul 12, 2019

ਅੰਮ੍ਰਿਤਸਰ ਦੇ ਸੁਲਤਾਨ ਗੰਜ ਰੋਡ ਉੱਤੇ ਇੱਕ ਘਰ ਵਿੱਚ ਨੂੰਹ ਨੂੰ ਕੈਦ ਕਰ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਸਹੁਰਾ ਪਰਿਵਾਰ ਨੇ ਘਰ ਵਿੱਚ ਹੀ ਕੈਦ ਕਰ ਕੇ ਚਲੇ ਗਏ, ਜਿਸ ਤੋਂ ਬਾਅਦ ਲੜਕੀ ਦੇ ਮਾਪਿਆਂ ਨੇ ਛੁਡਵਾਇਆ। ਵੀਡੀਓ ਵਿੱਚ ਲੜਕੀ ਮਾਪਿਆਂ ਦੇ ਆਉਣ ਉੱਤੇ  ਲੋਹੇ ਦਾ ਗੇਟ ਟੱਪ ਕੇ ਬਾਹਰ ਨਿਕਲੀ।

ਲੜਕੀ ਦਾ ਕਹਿਣਾ ਹੈ ਕਿ ਉਸ ਦੇ ਸਹੁਰਾ ਪਰਿਵਾਰ ਦਹੇਜ ਦੀ ਮੰਗ ਕਰ ਰਹੇ ਹਨ। ਉਸ ਦੇ ਮਾਪੇ ਉਨ੍ਹਾਂ ਦੀ ਇਹ ਮੰਗ ਪੂਰੀ ਕਰਨ ਤੋ ਅਸਮਰਥ ਹਨ। ਇਸੇ ਵਜ੍ਹਾ ਕਾਰਨ ਹੀ ਉਸ ਨੂੰ ਘਰ ਵਿੱਚ ਕੈਦ ਕੀਤਾ ਗਿਆ।

ਦੂਜੇ ਪਾਸੇ ਲੜਕੀ ਦੇ ਪਿਤਾ ਨੇ ਪ੍ਰਤਾਪ ਸਿੰਘ ਨਾਮ ਦੇ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਸੀ ਜਿਸ ਦੀ ਮੁੱਖ ਗਵਾਹ ਇਹ ਲੜਕੀ ਹੈ। ਇਸ ਦਾ ਬਦਲਾ ਲੈਣ ਲਈ ਪ੍ਰਤਾਪ ਸਿੰਘ ਲੜਕੀ ਦੇ ਸਹੁਰੇ ਵਾਲਿਆਂ ਨਾਲ ਮਿਲ ਕੇ ਲੜਕੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ। ਲੜਕੀ ਦਾ ਕਹਿਣਾ ਹੈ ਕਿ ਮੈਨੂੰ ਹਰ ਉਹ ਦੁੱਖ ਦਿੱਤਾ ਜਾ ਰਿਹਾ ਹੈ ਤਾਂਕਿ ਉਹ ਖ਼ੁਦ ਇੰਨਾ ਤੋਂ ਪਿੱਛ ਛੁਡਵਾ ਲਵੇ।

ਲੜਕੀ ਦੇ ਪਿਤਾ ਨੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ ਕਿ ਇੰਨਾ ਦੋਨਾਂ ਪਰਿਵਾਰਾਂ ਉੱਤੇ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

SHOW MORE
corona virus btn
corona virus btn
Loading