HOME » Top Videos » Punjab
Share whatsapp

ਲੰਗੂਰ ਮੇਲਾ ਸ਼ੁਰੂ, ਮਸ਼ਹੂਰ ਹੈ ਅੰਮ੍ਰਿਤਸਰ ਦਾ ਇਹ ਮੇਲਾ

Punjab | 03:39 PM IST Oct 08, 2021

ਨਿਤਿਸ਼ ਸਭਰਵਾਲ

ਅੰਮ੍ਰਿਤਸਰ: ਅੱਜ ਤੋਂ ਪੂਰੇ ਭਾਰਤ ਦੇ ਵਿੱਚ ਅੱਸੂ ਦੇ ਨਵਰਾਤਰੇ ਆਰੰਭ ਹੋ ਗਏ ਹਨ। ਇਨ੍ਹਾਂ ਨਵਰਾਤਰਿਆਂ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੀ ਜੇ ਗੱਲ ਕੀਤੀ ਜਾਵੇ ਤਾਂ ਇੱਥੇ ਵਿਸ਼ਵ ਪ੍ਰਸਿੱਧ ਮੰਦਰ ਸ਼੍ਰੀ ਦੁਰਗਿਆਨਾ ਤੀਰਥ ਵਿਖੇ ਇੱਕ ਅਲੱਗ ਹੀ ਰੌਣਕ ਦੇਖਣ ਨੂੰ ਮਿਲਦੀ ਹੈ। ਸ਼ਹਿਰ 'ਚ ਸਥਿਤ ਸ਼੍ਰੀ ਬੜਾ ਹਨੂੰਮਾਨ ਮੰਦਰ ਵਿਖੇ ਨਵਰਾਤਰਿਆਂ ਦੇ ਵਿੱਚ ਲੰਗੂਰ ਮੇਲਾ ਲੱਗਦਾ ਹੈ। ਇਸ ਲੰਗੂਰ ਮੇਲੇ ਦੇ ਵਿੱਚ ਜਿੰਨ੍ਹਾਂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਲੰਗੂਰ ਬਣਾਉਣ ਦੀ ਸੁਖਨਾ ਸੁਖੀ ਹੁੰਦੀ ਹੈ, ਉਹ ਉਨ੍ਹਾਂ ਨੂੰ ਲੰਗੂਰ ਬਣਾਉਂਦੇ ਹਨ। ਇੱਥੇ ਹਰ ਸਾਲ ਹਜ਼ਾਰਾਂ ਦੀ ਤਦਾਦ 'ਚ ਬੱਚੇ ਲੰਗੂਰ ਬਣਦੇ ਹਨ ਅਤੇ ਲੋਕ ਲੱਖਾਂ ਦੀ ਤਦਾਦ 'ਚ ਭਗਵਾਨ ਸ਼੍ਰੀ ਹਨੂੰਮਾਨ ਜੀ ਦਾ ਚੋਲਾ ਧਾਰਨ ਕਰਦੇ ਹਨ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਛੋਟੇ-ਛੋਟੇ ਬੱਚੇ ਵੀ ਲੰਗੂਰ ਬਣੇ ਹੋਏ ਹਨ।

SHOW MORE