HOME » Top Videos » Punjab
Share whatsapp

Amritsar : ਨਿਹੰਗ ਉਤੇ ਨਸ਼ੇ ਵਿੱਚ ਧੁੱਤ ਹੋਣ ਦਾ ਇਲਜ਼ਾਮ, ਵੇਖੋ ਵੀਡੀਓ

Punjab | 01:13 PM IST Sep 16, 2022

ਅੰਮ੍ਰਿਤਸਰ- ਸੋਸ਼ਲ ਮੀਡੀਆ ਉਤੇ ਇੱਕ ਨਿਹੰਗ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਅੰਮ੍ਰਿਤਸਰ  ਦਾ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਇੱਕ ਨਿਹੰਗ ਸਿੰਘ ਉਤੇ ਨਸ਼ੇ ਵਿੱਚ ਧੁੱਤ ਹੋਣ ਦੇ ਇਲਜ਼ਾਮ ਲਾਏ ਜਾ ਰਹੇ ਹਨ। ਬੀਤੀ ਰਾਤ ਅੰਮ੍ਰਿਤਸਰ ਦੇ ਘੀਰਾ ਮੰਡੀ ਚੌਂਕ ਵਿੱਚ ਇੱਕ ਸ਼ਰਾਬ ਦੇ ਠੇਕੇ ਦੇ ਬਾਹਰ ਖੜੇ ਨਿਹੰਗ ਦੀ ਵੀਡੀਓ ਵਾਇਰਲ ਹੋਈ ਹੈ। ਨਿਹੰਗ ਸ਼ਰਾਬ ਦੇ ਠੇਕੇ ਦੇ ਬਾਹਰ ਖੜ੍ਹਾ ਸੀ, ਉੱਥੇ ਮੌਜੂਦ ਲੋਕਾਂ ਨੇ ਵੀਡੀਓ ਬਣਾ ਲਈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਨਿਹੰਗ ਕੋਲੋ ਠੀਕ ਤਰ੍ਹਾਂ ਨਾਲ ਖੜਾ ਵੀ ਹੋਇਆ ਜਾ ਰਿਹਾ ਹੈ। ਹਾਲਾਂਕਿ  ਨਿਹੰਗ ਵੀਡੀਓ ਵਿੱਚ ਆਖ ਰਿਹਾ ਹੈ ਉਹਨੇ ਕੋਈ ਨਸ਼ਾ ਨਹੀਂ  ਕੀਤਾ ਹੈ।  ਇਹ ਨਿਹੰਗ ਆਪਣੇ ਆਪ ਨੂੰ ਤਰਨਾ ਦਲ ਨਾਲ ਸਬੰਧਤ ਦੱਸ ਰਿਹਾ ਹੈ।

SHOW MORE