HOME » Videos » Punjab
Share whatsapp

News18 ਦੀ ਖ਼ਬਰ ਦਾ ਅਸਰ: ਅੰਮ੍ਰਿਤਸਰ ਦੀ ਇੰਦਰਾ ਕਲੋਨੀ 'ਚ ਸਿਆਸੀ ਆਗੂਆਂ ਨੇ ਵੰਡੇ ਸੋਲਰ ਲੈਂਪ

Punjab | 06:16 PM IST May 16, 2018

ਜਯੋਤੀ ਬਹਿਲ

ਨਿਊਜ਼ 18 ਵੱਲੋਂ ਖ਼ਬਰ ਨਸ਼ਰ ਕੀਤੇ ਜਾਣ ਤੋਂ ਬਾਅਦ ਅੰਮ੍ਰਿਤਸਰ ਦੀ ਇੰਦਰਾ ਕਲੋਨੀ ਦੇ ਲੋਕਾਂ ਨੂੰ ਓਹਨਾਂ ਦੀ ਮੁਸ਼ਕਿਲ ਹੱਲ ਹੋਣ ਦੀ ਉਮੀਦ ਜਾਗੀ ਹੈ। ਇੰਦਰਾ ਕਲੋਨੀ 'ਚ ਬਿਜਲੀ ਨਾ ਹੋਣ ਦੀ ਖਬਰ ਨਿਊਜ਼ 18 ਵੱਲੋਂ ਪ੍ਰਮੁਖਤਾ ਨਾਲ ਦਿਖਾਈ ਗਈ ਸੀ, ਤੇ ਹੁਣ ਖਬਰ ਦਾ ਅਸਰ ਹੁੰਦਾ ਹੋਇਆ ਨਜ਼ਰ ਆ ਰਿਹੈ।

ਸੋਲਰ ਲੈਂਪ ਦੀ ਇਹ ਰੌਸ਼ਨੀ ਉਮੀਦ ਦੀ ਓਹ ਕਿਰਨ ਹੈ ਜੋ ਨਿਊਜ਼ 18 ਪੰਜਾਬ ਵੱਲੋਂ ਖਬਰ ਨਸ਼ਰ ਕੀਤੇ ਜਾਣ ਤੋਂ ਬਾਅਦ ਅੰਮ੍ਰਿਤਸਰ ਦੇ ਇੰਦਰਾ ਕਲੋਨੀ ਦੇ ਲੋਕਾਂ ਨੂੰ ਜਾਗੀ ਹੈ। ਉਮੀਦ ਹੈ ਕੀ ਸਰਕਾਰ ਦੇ ਵਿਰੋਧੀਆਂ ਤੱਕ ਓਹਨਾਂ ਦੀ ਹਾਲਤ ਦੀ ਖਬਰ ਪਹੁੰਚੀ ਹੈ ਤਾਂ ਸਰਕਾਰ ਤੱਕ ਵੀ ਜ਼ਰੂਰ ਪਹੁੰਚੇਗੀ ਤੇ ਓਹ ਵੀ ਓਹਨਾਂ ਦੀ ਸਾਰ ਲੈਣਗੇ। ਅੰਮ੍ਰਿਤਸਰ ਦੇ ਇੰਦਰਾ ਕਲੋਨੀ ਇਲਾਕੇ ਦੇ ਲੋਕ ਅਜ਼ਾਦੀ ਦੇ ਕਈ ਦਹਾਕਿਆਂ ਬਾਅਦ ਵੀ ਬਿਜਲੀ ਵਰਗੀ ਮੁਢਲੀ ਸਹੁਲਤ ਲਈ ਤਰਸ ਰਹੇ ਨੇ ਤੇ ਨਿਊਜ਼ 18 ਪੰਜਾਬ ਵੱਲੋਂ ਇੰਦਰਾ ਕਲੋਨੀ ਦੀ ਹਾਲਤ ਨੂੰ ਪ੍ਰਮੁਖਤਾ ਨਾਲ ਦਿਖਾਈ ਗਈ ਤੇ ਹੁਣ ਸਿਆਸੀ ਆਗੂ ਇਸ ਇਲਾਕੇ ਦਾ ਰੁਖ ਕਰਨ ਲੱਗੇ ਨੇ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਆਪਣੇ ਸਮਰਥਕਾਂ ਨਾਲ ਇੱਥੇ ਪਹੁੰਚੇ ਤੇ ਓਹਨਾਂ ਸੋਲਰ ਲੈਂਪ ਵੀ ਵੰਡੇ ਤੇ ਭਰੋਸਾ ਵੀ ਦਵਾਇਆ ਕੀ ਜੇਕਰ ਕੈਪਟਨ ਸਰਕਾਰ ਨੇ ਸਾਰ ਨਾ ਲਈ ਤਾਂ ਓਹ ਕੇਂਦਰ ਤੱਕ ਇਸ ਇਲਾਕੇ ਤੱਕ ਬਿਜਲੀ ਪਹੁੰਚਾਉਣ ਲਈ ਪਹੁੰਚ ਕਰਨਗੇ।

ਇੰਦਰਾ ਕਲੋਨੀ ਦੇ ਲੋਕ ਜਿੱਥੇ ਹੁਣ ਇੰਦਰਾ ਕਲੋਨੀ ਦਾ ਹਾਲ ਬਦਲਣ ਦੀ ਉਮੀਦ ਜਤਾ ਰਹੇ ਨੇ ਤਾਂ ਉੱਥੇ ਹੀ ਖਬਰ ਨੂੰ ਪ੍ਰਮੁਖਤਾ ਨਾਲ ਦਿਖਾਉਣ ਲਈ ਨਿਊਜ਼ 18 ਦਾ ਧੰਨਵਾਦ ਵੀ ਕਰ ਰਹੇ ਨੇ।

ਅੱਜ ਦੇ ਦੌਰ 'ਚ ਵੀ ਕਿਸੇ ਇਲਾਕੇ 'ਚ ਬਿਜਲੀ ਨਹੀਂ ਪਹੁੰਚੀ ਸੁਣ ਕੇ ਵੀ ਹੈਰਾਨੀ ਹੁੰਦੀ ਹੈ, ਪਰ ਇਹ ਸੱਚ ਨਿਊਜ਼ 18 ਨੇ ਦਿਖਾਇਆ। ਉਮੀਦ ਕਰਦੇ ਹਾਂ ਕੀ ਇਹਨਾਂ ਲੋਕਾਂ ਦੀਆਂ ਬਿਜਲੀ ਮੁਤੱਲਕ ਮੁਸ਼ਕਿਲਾਂ ਜਲਦ ਹੱਲ ਹੋਣਗੀਆਂ ਤੇ ਨਾਲ ਹੀ ਭਰੋਸਾ ਵੀ ਜਤਾਉਂਦੇ ਹਾਂ ਕੀ ਆਮ ਲੋਕਾਂ ਨਾਲ ਜੁੜੇ ਮੁੱਦੇ ਨਿਊਜ਼ 18 ਅੱਗੇ ਵੀ ਇਸ ਤਰ੍ਹਾਂ ਹੀ ਪ੍ਰਮੁਖਤਾਂ ਨਾਲ ਚੁੱਕਦਾ ਰਹੇਗਾ।

SHOW MORE