HOME » Top Videos » Punjab
Share whatsapp

ਅੰਮ੍ਰਿਤਸਰ: ਹਸਪਤਾਲ ਲਾਗੇ ਘਰ ’ਚ ਤਿੰਨ ਆਕਸੀਜਨ ਸਿਲੰਡਰ ਫਟੇ, ਘਰ ਦਾ ਸਾਰਾ ਸਾਮਾਨ ਸੜਿਆ

Punjab | 10:39 AM IST Jan 25, 2020

ਅੰਮ੍ਰਿਤਸਰ ਦੇ ਭੰਡਾਰੀ ਹਸਪਤਾਲ ਦੇ ਨਾਲ ਬਣੇ ਘਰ ਵਿਚ ਤਿੰਨ ਆਕਸੀਜਨ ਸਿਲੰਡਰ ਫਟਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿਚ ਘਰ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਅੰਮ੍ਰਿਤਸਰ ਦੇ ਭੰਡਾਰੀ ਹਸਪਤਾਲ ਦੇ ਮਾਲਿਕ ਦੇ ਘਰ ਵਿਚ ਤਿੰਨ ਆਕਸੀਜਨ ਸਿਲੰਡਰ ਫਟ ਜਾਣ ਨਾਲ ਭਿਆਨਕ ਹਾਦਸਾ ਵਾਪਰਿਆ। ਇਹ ਹਾਦਸਾ ਇੰਨਾਂ ਜਿਆਦਾ ਭਿਆਨਕ ਸੀ ਕਿ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਦੱਸ ਦਈਏ ਕਿ ਹਸਪਤਾਲ ਦੇ ਲਾਗੇ ਘਰ ਸੀ ਜਿੱਥੇ ਇਹ ਹਾਦਸਾ ਵਾਪਰਿਆ। ਇਸ ਹਾਦਸੇ ਤੋਂ ਬਾਅਦ ਹਸਪਤਾਲ ’ਚ ਦਾਖਲ ਮਰੀਜ਼ਾ ਨੂੰ ਹਸਪਤਾਲ ਵਿਚੋਂ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਰਾਤ ਕਰੀਬ ਢਾਈ ਵਜੇ ਵਾਪਰਿਆ। ਫਿਲਹਾਲ ਮੌਕੇ ਉਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

SHOW MORE