HOME » Videos » Punjab
Share whatsapp

ਰੇਲ ਹਾਦਸਾ ਪੀੜਤ ਪਰਿਵਾਰ ਨੂੰ ਮੁਆਵਜ਼ੇ ਦੀ ਰਕਮ ਦਾ ਇੰਤਜ਼ਾਰ

Punjab | 04:46 PM IST Dec 04, 2018

ਅੰਮ੍ਰਿਤਸਰ ਰੇਲ ਹਾਦਸੇ ਦਾ ਪੀੜਤ ਇੱਕ ਪਰਿਵਾਰ ਮੁਆਵਜ਼ੇ ਦੀ ਰਾਸ਼ੀ ਦਾ ਇੰਤਜ਼ਾਰ ਕਰ ਰਿਹਾ ਹੈ। ਹਾਦਸੇ ਵਿੱਚ ਪੁੱਤਰ ਗੁਆ ਚੁਕੇ ਬੁਜ਼ੁਰਗ ਮਾਪੇ ਹੁਣ ਉਸ ਰਕਮ ਨਾਲ ਆਪਣੀ ਨੂੰਹ ਦਾ ਦੋਬਾਰਾ ਵਿਆਹ ਕਰਨਾ ਚਾਹੁੰਦੇ ਹਨ ਤਾਂ ਜੋ 6 ਮਹੀਨੇ ਪਹਿਲਾਂ ਘਰ ਆਈ ਇਹ ਧੀ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਸਕੇ।

ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਵਾਪਰੇ ਰੇਲ ਹਾਦਸੇ ਨੇ ਅੰਮ੍ਰਿਤਸਰ ਦੇ ਇਸ ਪਰਿਵਾਰ ਦੀਆਂ ਖੁਸ਼ੀਆਂ ਖੋਅ ਲਈਆਂ। 6 ਮਹੀਨੇ ਪਹਿਲਾਂ ਇਸ ਘਰ ਵਿੱਚ ਵਿਆਹ ਕੇ ਆਈ ਪ੍ਰੀਤੀ ਨੇ ਸੁਫਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਤਿਉਹਾਰ ਦੇ ਦਿਹਾੜੇ ਉਸਦੀ ਜ਼ਿੰਦਗੀ ਵਿੱਚ ਹਮੇਸ਼ਾ ਲਈ ਹਨੇਰਾ ਛਾ ਜਾਏਗਾ। ਪ੍ਰੀਤੀ ਨੇ ਆਪਣਏ ਪਤੀ ਰਮੇਸ਼ ਨੂੰ ਹਮੇਸ਼ਾ ਲਈ ਗੁਆ ਦਿੱਤਾ। ਪਰਿਵਾਰ ਵਿੱਚ ਬੁਜ਼ੁਰਗ ਮਾਂ-ਪੇ ਨੇ...ਬਿਮਾਰ ਰਹਿੰਦੇ ਹਨ...ਇਸ ਲਈ ਹੁਣ ਇੰਤਜ਼ਾਰ ਹੈ ਉਸ ਮੁਆਵਜ਼ੇ ਦੀ ਰਾਸ਼ੀ ਦਾ ਜਿਸਦਾ ਵਾਅਦਾ ਸਰਕਾਰ ਵੱਲੋਂ ਕੀਤਾ ਗਿਆ...ਤਾਂ ਜੋ ਉਹ ਪ੍ਰੀਤੀ ਦਾ ਮੁੜ ਵਿਆਹ ਕਰ ਸਕਣ।

ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵਿੱਚ ਹੀ ਪਤੀ ਦੀ ਮੌਤ ਦਾ ਗਮ ਝੱਲ ਰਹੀ ਪ੍ਰੀਤੀ ਦੀ ਅੱਖਾਂ ਵਿੱਚ ਹੰਝੂ ਰੁਕਣ ਦਾ ਨਾਂ ਨਹੀਂ ਲੈਂਦੇ। ਵਿਆਹ ਦੀਆਂ ਤਸਵੀਰਾਂ ਹੀ ਹੁਣ ਬਾਕੀ ਰਹਿ ਗਈਆਂ ਹਨ। ਸਰਕਾਰ ਵੱਲੋਂ ਚੈਕ ਮਿਲ ਚੁੱਕਿਆ ਹੈ ਪਰ ਰਕਮ ਹਾਲੇ ਤੱਕ ਹੱਥ ਵਿੱਚ ਨਹੀਂ ਆਈ।

ਰੇਲ ਹਾਦਸੇ ਵਿੱਚ ਘਰ ਦਾ ਚਿਰਾਗ ਬੁੱਝ ਚੁਕਿਆ ਹੈ...ਸਰਕਾਰ ਨੇ ਚੈਕ ਵੀ ਦੇ ਦਿੱਤਾ ਪਰ ਹੁਣ ਇੰਤਜ਼ਾਰ ਰਕਮ ਦੇ ਹੱਥ ਵਿੱਚ ਆਉਣ ਦਾ ਹੈ...ਤਾਂ ਜੋਂ ਮੁੜ ਜ਼ਿੰਦਗੀ ਲੀਹ ਤੇ ਲਿਆਉਣ ਦੀ ਕੋਸ਼ਿਸ਼ ਹੋ ਸਕੇ।

SHOW MORE