HOME » Videos » Punjab
Share whatsapp

ਅੰਮ੍ਰਿਤਸਰ 'ਚ ਹੋਏ ਰੇਲ ਹਾਦਸੇ ਦਾ ਮਾਮਲਾ, ਨਵਜੋਤ ਕੌਰ ਤੇ ਮਿੱਠੂ ਮਦਾਨ ਨੂੰ ਰਾਹਤ

Punjab | 08:38 PM IST Oct 29, 2018

ਅੰਮ੍ਰਿਤਸਰ ਰੇਲ ਹਾਦਸੇ ਤੇ ਸਿਆਸਤ ਕਰਨ ਤੇ ਸਿੱਧੂ ਜੋੜੇ ਨੂੰ ਕਟਿਹਰੇ ਵਿੱਚ ਖੜੇ ਕਰਨ ਵਾਲੇ ਸਿਆਸੀ ਆਗੂਆਂ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਕਰਾਰਾ ਝਟਕਾ ਦਿੱਤਾ ਹੈ। ਅਦਾਲਤ ਨੇ 2 ਟੁੱਕ ਵਿੱਚ ਇਹ ਕਹਿ ਕੇ ਪਟੀਸ਼ਨ ਖਾਰਿਜ ਕਰ ਦਿੱਤੀ ਕਿ ਕਿਸੇ ਵੀ ਸਮਾਗਮ ਵਿਚ ਲੋਕ ਇਕੱਠ 'ਚ ਕਿਤੇ ਬੈਠ ਜਾਂਦੇ ਹਨ ਅਤੇ ਅਜਿਹੇ 'ਚ ਜੇਕਰ ਕੋਈ ਹਾਦਸਾ ਵਾਪਰ ਜਾਵੇ ਤਾਂ ਇਸ ਲਈ ਮੁੱਖ ਮਹਿਮਾਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਪਟੀਸ਼ਨਕਰਤਾ ਵਕੀਲ ਸ਼ਸ਼ਾਂਕ ਨੇ ਇਸ ਪਟੀਸ਼ਨ ਰਾਹੀਂ ਰੇਲ ਹਾਦਸੇ ਲਈ ਦੁਸ਼ਹਿਰਾ ਸਮਾਗਮ ਪ੍ਰਬੰਧਕਾਂ ਤੇ ਮਹਿਮਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਮੰਗ ਕੀਤੀ ਸੀ।  ਸੁਣਵਾਈ ਦੌਰਾਨ ਚੀਫ਼ ਜਸਟਿਸ ਕ੍ਰਿਸ਼ਨ ਮੁਰਾਰੀ ਨੇ ਟਿੱਪਣੀ ਕੀਤੀ ਕਿ ਇਹ ਜਨਹਿਤ ਪਟੀਸ਼ਨ ਨਹੀਂ ਸਿਆਸਤ ਤੋਂ ਪ੍ਰੇਰਿਤ ਨਿੱਜ ਹਿੱਤ ਪਟੀਸ਼ਨ ਹੈ। ਪਟੀਸ਼ਨਕਰਤਾ ਵੱਲੋਂ ਨਵਜੋਤ ਕੌਰ ਸਿੱਧੂ ਸਣੇ ਦੁਸਹਿਰਾ ਕਮੇਟੀ ਦੇ ਪ੍ਰਬੰਧਕ ਮਿੱਠੂ ਮਦਾਨ, ਸੂਬਾ ਸਰਕਾਰ, DGP, ਰੇਲਵੇ ਅਤੇ ਅੰਮ੍ਰਿਤਸਰ ਨਗਰ ਨਿਗਮ ਨੂੰ ਵੀ ਪਾਰਟੀ ਬਣਾਇਆ ਗਿਆ ਸੀ। ਅਦਾਲਤ ਨੇ ਪਟੀਸ਼ਨ ਰੱਦ ਕਰਨ ਦੇ ਨਾਲ ਨਾਲ ਪਟੀਸ਼ਨ ਪਾਉਣ ਵਾਲੇ ਵਕੀਲ ਨੂੰ ਵੀ ਖਾਸੀ ਝਾੜ ਪਾਈ।

SHOW MORE