HOME » Videos » Punjab
Share whatsapp

ਕੈਪਟਨ ਸਰਕਾਰ ਨੇ ਖਾਣਾ ਤਾਂ ਭੇਜਿਆ ਨਹੀਂ ਪਰ ਢਿੱਡ ਦੇ ਕੀੜਿਆਂ ਨੂੰ ਮਾਰਨ ਦੀਆਂ ਗੋਲੀਆਂ ਜ਼ਰੂਰ ਭੇਜੀਆਂ...

Punjab | 11:40 AM IST Feb 13, 2018

ਸੰਗਰੂਰ: ਆਂਗਨਵਾੜੀ ਸੈਂਟਰ 'ਚ ਪੜਨ ਵਾਲੇ ਬੱਚਿਆਂ ਦੇ ਲਈ ਕੈਪਟਨ ਸਰਕਾਰ 3 ਮਹੀਨੇ ਤੋਂ ਮਿਡ-ਡੇ ਮੇਲ ਦਾ ਖਾਣਾ ਤਾਂ ਭੇਜ ਲਹੀਂ ਸਕੀ ਪਰ 12 ਫਰਵਰੀ ਨੂੰ ਰਾਸ਼ਟਰੀ ਪੇਟ ਕੀੜਾ ਮੁਕਤ ਦਿਵਸ ਮੌਕੇ ਐਲਬੋਡਾਜੋਲ ਦੀਆਂ ਗੋਲੀਆਂ ਜਰੂਰ ਭੇਜ ਦਿੱਤੀਆਂ ਜੋ ਹੁਣ ਆਂਗਨਵਾੜੀ ਵਰਕਰ ਲਈ ਬੱਚਿਆਂ ਨੂੰ ਖਾਲੀ ਪੇਟ ਦੇਣਾ ਟੇਡੀ ਖੀਰ ਸਾਬਤ ਹੋ ਰਹੀ ਹੈ।

ਆਂਗਨਵਾੜੀ ਵਰਕਰ ਦਾ ਪੰਜਾਬ ਸਰਕਾਰ ਨਾਲ ਚੱਲ ਰਿਹਾ ਰੇੜਕਾ ਅਜੇ ਖਤਮ ਨਹੀਂ ਹੋਇਆ ਕਿ ਕੈਪਟਨ ਸਰਕਾਰ ਦੀ ਇੱਕ ਹੋਰ ਨਲਾਇਕੀ ਸਾਹਮਣੇ ਆ ਗਈ। ਆਂਗਨਵਾੜੀ ਸੈਂਟਰਾਂ 'ਚ ਪੜਨ ਵਾਲੇ ਬੱਚਿਆਂ ਲਈ ਸਰਕਾਰ 3 ਮਹੀਨੇ ਤੋਂ ਦੁਪਹਿਰ ਦਾ ਖਾਣਾ ਤਾਂ ਭੇਜ ਨਹੀਂ ਸਕੀ ਪਰ 12 ਫਰਵਰੀ ਨੂੰ ਮਨਾਏ ਜਾਂਦੇ ਰਾਸ਼ਟਰੀ ਪੇਟ ਕੀੜਾ ਮੁਕਤ ਦਿਵਸ ਮੌਕੇ ਪੇਟ ਕੀੜਿਆਂ ਦੀਆਂ ਗੋਲੀਆਂ ਜਰੂਰ ਭੇਜ ਦਿੱਤੀਆਂ ਨੇ ਜੋ ਬੱਚਿਆਂ ਨੂੰ ਖਾਲੀ ਪੇਟ ਦੇਣਾ ਆਂਗਨਵਾੜੀ ਵਰਕਰਾਂ ਲਈ ਟੇਢੀ ਖੀਰ ਸਾਬਤ ਹੋ ਰਿਹਾ ਹੈ। ਆਂਗਨਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਉਨਾਂ ਦੇ ਰਾਸ਼ਨ ਵਾਲੇ ਭਾਂਡੇ ਖਾਲੀ ਪਏ ਨੇ ਜਦੋਂਕਿ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਉਨਾ ਉਤੇ ਵਾਰ-ਵਾਰ ਬੱਚਿਆਂ ਨੂੰ ਇਹ ਗੋਲੀਆਂ ਖਵਾਉਣ ਲਈ ਦਬਾਅ ਬਣਾਇਆ ਜਾ ਰਿਹੈ ਹੈ ਪਰ ਬੱਚਿਆਂ ਨੂੰ ਖਾਲੀ ਪੇਟ ਇਹ ਗੋਲੀਆਂ ਦੇਣਾ ਖਤਰਨਾਕ ਹੋ ਸਕਦਾ ਹੈ।

SHOW MORE