HOME » Top Videos » Punjab
Share whatsapp

ਹੁਸ਼ਿਆਰਪੁਰ 'ਚ ਸੇਬ ਦੀ ਖੇਤੀ, ਕਿੰਨੂ ਨਾਲੋਂ ਵੱਧ ਮੁਨਾਫ਼ਾ ਲੈ ਰਿਹਾ ਗੁਰਵਿੰਦਰ, ਦੱਸੀ ਸਾਰੀ ਜਾਣਕਾਰੀ

Punjab | 08:57 AM IST May 29, 2019

ਸੇਬ ਨਾਲ ਲੱਦੇ ਦਰਖ਼ਤ ਹੁਣ ਕਸ਼ਮੀਰ ਜਾਂ ਹਿਮਾਚਲ ਵਿੱਚ ਹੀ ਨਹੀਂ ਨਹੀਂ ਦਿਸਣਗੇ ਬਲਕਿ ਪੰਜਾਬ ਵੀ ਦੇਖੇ ਜਾ ਸਕਦੇ ਹਨ। ਸ਼ਾਇਦ ਤੁਹਾਨੂੰ ਸੁਣ ਕੇ ਯਕੀਨ ਨਾ ਹੋਵੇ ਪਰ ਇਹ ਸੱਚ ਹੈ। ਜੀ ਹਾਂ ਇਹ ਅਸੰਭਵ ਕੰਮ ਕਰ ਹੁਸ਼ਿਆਰਪੁਰ ਦੇ ਗੁਰਵਿੰਦਰ ਸਿੰਘ ਨੇ ਕਰ ਦਿਖਾਇਆ ਹੈ। ਹੁਣ ਉਸ ਦੀ ਮਿਹਨਤਾਂ ਦਾ ਫਲ ਚੌਹਾਲ ਪਿੰਡ ਦੇਖਿਆ ਜਾ ਸਕਦਾ ਹੈ। ਸੇਬ ਦੀ ਖੇਤੀ ਕਰ ਕੇ ਗੁਰਵਿੰਦਰ ਜਿੱਥੇ ਕਿੰਨੂ ਨਾਲੋਂ ਵੱਧ ਆਮਦਨ ਲੈ ਰਿਹਾ ਹੈ ਉੱਥੇ ਹੀ ਇਲਾਕੇ ਦੇ ਲੋਕਾਂ ਲਈ ਰਾਹ ਦਸੇਰਾ ਵੀ ਬਣਿਆ ਹੋਇਆ ਹੈ।

ਬਾਗ਼ਬਾਨੀ ਵਿਭਾਗ ਲੁਧਿਆਣਾ ਵਿੱਚ ਗੁਰਵਿੰਦਰ ਸਿੰਘ ਬਤੌਰ ਸਹਾਇਕ ਡਿਪਟੀ ਡਾਇਰੈਕਟਰ ਦੀ ਸੇਵਾ ਨਿਭਾ ਰਹੇ ਹਨ। ਆਪਣੇ ਕੰਮ ਦੇ ਸਿਲਸਿਲੇ ਵਿੱਚ ਇੱਕ ਵਾਰ ਕਸ਼ਮੀਰ ਜਾਣ ਦਾ ਮੌਕਾ ਗੁਰਵਿੰਦਰ ਸਿੰਘ ਨੂੰ ਮਿਲਿਆ ਸੀ। ਅਤੇ ਉਦੋਂ ਹੀ ਸੁਫ਼ਨਾ ਵੇਖਿਆ ਆਪਣੇ ਫਾਰਮ ਹਾਊਸ ਵਿੱਚ ਸੇਬ ਦੀ ਫ਼ਸਲ ਉਗਾਉਣ ਦਾ ਅਤੇ ਇਹ ਸੁਫ਼ਨਾ ਸਾਕਾਰ ਵੀ ਹੋਇਆ।

ਗੁਰਵਿੰਦਰ ਆਪਣੇ ਇਸ ਸ਼ੌਕ ਤੋਂ ਕਮਾਈ ਵੀ ਕਰ ਰਹੇ ਹਨ। ਗੁਰਵਿੰਦਰ ਮੁਤਾਬਿਕ ਕਿੰਨੂ ਤੋਂ ਜ਼ਿਆਦਾ ਇਸ ਫ਼ਸਲ ਵਿੱਚ ਫ਼ਾਇਦਾ ਹੈ। ਗੁਰਵਿੰਦਰ ਹੁਣ ਸਰਕਾਰ ਤੋਂ ਸਬਸਿਡੀ ਦੀ ਵੀ ਉਮੀਦ ਕਰ ਰਹੇ ਹਨ।

ਆਪਣੀਆਂ ਕੋਸ਼ਿਸ਼ਾਂ ਨਾਲ ਗੁਰਵਿੰਦਰ ਨੇ ਆਖ਼ਿਰਕਾਰ ਆਪਣੇ ਸੁਫ਼ਨੇ ਨੂੰ ਸੱਚ ਕਰ ਵਿਖਾਇਆ। ਮੈਦਾਨੀ ਇਲਾਕੇ ਵਿੱਚ ਸੇਬ ਦੀ ਫ਼ਸਲ ਉਗਾਉਣ ਵਾਲੇ ਗੁਰਵਿੰਦਰ ਤੋਂ ਇਲਾਕੇ ਦੇ ਦੂਜੇ ਕਿਸਾਨ ਵੀ ਪ੍ਰੇਰਨਾ ਲੈ ਰਹੇ ਹਨ।

SHOW MORE