HOME » Top Videos » Punjab
Share whatsapp

ਅਸਮਾਨੀ ਬਿਜਲੀ ਡਿੱਗਣ ਨਾਲ ਖੇਤ 'ਚ ਕੰਮ ਕਰਦੇ ਕਿਸਾਨ ਦੀ ਮੌਤ, ਦੋ ਗੰਭੀਰ ਜਖਮੀ

Punjab | 01:20 PM IST May 15, 2019

ਪੰਜਾਬ ਦੇ ਜ਼ਿਲਾ ਫਰੀਦਕੋਟ ਵਿੱਚ ਲਗਾਤਾਰ 6 ਘੰਟੇ ਹੋਈ ਬਾਰਸ਼ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ। ਉੱਥੇ ਹੀ ਇੱਕ ਕਿਸਾਨ ਦੀ ਇਸ ਖਰਾਬ ਮੌਸਮ ਨੇ ਜਾਨ ਲੈ ਲਈ। ਅਸਲ ਵਿੱਚ ਪਿੰਡ ਘੁਗਿਆਨਾ ਵਿੱਚ ਬਲਵੰਤ ਸਿੰਘ ਸਰਪੰਚ ਦੇ ਵੱਡੇ ਭਰਾ ਹਰਬੰਸ ਸਿੰਘ(54) ਖੇਤ ਵੀ ਝੋਨੇ ਦੀ ਬਿਜਾਈ ਕਰ ਰਿਹਾ ਸੀ। ਅਚਾਨਕ ਮੌਸਮ ਖਰਾਬ ਹੋਣ ਕਾਰਨ ਆਸਮਾਨ ਤੋਂ ਬਿਜਲੀ ਡਿੱਗਣ ਕਾਰਨ ਕਿਸਾਨ ਦੀ ਮੌਤ ਹੋ ਗਈ ਤੇ ਦੋ ਲੋਕ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਤੁਰੰਤ ਪਿੰਡ ਦੇ ਲੋਕਾਂ ਦੀ ਮਦਦ ਨਾਲ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਜਾਇਆ ਗਿਆ।

ਇਸ ਘਟਨਾ ਦੀ ਜਾਣਕੀਰ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਹਰਬੰਸ ਸਿੰਘ ਆਪਣੇ ਸਾਥੀਆਂ ਤੇ 4 ਬੇਟਿਆਂ ਨਾਲ ਖੇਤ ਵਿੱਚ ਝੋਨੇ ਦੀ ਬਿਜਾਈ ਕਰ ਰਿਹਾ ਸੀ। ਅਚਾਨਕ ਮੌਸਮ ਖਰਾਬ ਹੋਣ ਦੇ ਬਾਅਦ ਬਿਜਲੀ ਚਮਕੀ ਤੇ ਹਰਬੰਸ ਦੇ ਉੱਪਰ ਆ ਡਿੱਗੀ। ਜਿਸ ਨਾਲ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਦੋ ਲੋਕ ਬਿਜਲੀ ਦੇ ਕਹਿਰ ਨਾਲ ਜਖਮੀ ਹੋ ਗਏ।

SHOW MORE