HOME » Videos » Punjab
Share whatsapp

ਫੌਜੀ ਘਰ ਜੰਮੀ ਕੁੜੀ ਤਾਂ ਪਤਨੀ ਦੀ ਕੀਤੀ ਮਾਰਕੁੱਟ

Punjab | 01:04 PM IST Jul 10, 2018

ਅਸ਼ਫਾਕ ਢੁੱਡੀ

ਮੁਕਤਸਰ ਵਿਖੇ ਪਤਨੀ ਦੇ ਬੇਟੀ ਹੋਣ ਤੋਂ ਬਾਅਦ ਫੌਜੀ ਕੁਲਵਿੰਦਰ ਸਿੰਘ ਨੇ ਪਤਨੀ ਨੂੰ ਬੁਰੀ ਤਰ੍ਹਾਂ ਕੁੱਟਿਆ। ਪੀੜਿਤ ਪਤਨੀ ਲਵਪ੍ਰੀਤ ਕੌਰ ਨੇ ਦੱਸਿਆ ਕਿ ਉਸਦੇ ਫੌਜੀ ਪਤੀ ਨੇ ਸ਼ਰਾਬੀ ਹਾਲਤ ਵਿੱਚ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਪਹਿਲਾਂ ਵੀ ਉਹ ਉਸਨੂੰ ਕੁੱਟਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸਦੀ ਸੱਸ, ਜੇਠ ਤੇ ਜੇਠਾਣੀ ਉਸ ਕੋਲ ਹੀ ਖੜੇ ਸਨ ਜਦੋਂ ਉਹ ਉਸਨੂੰ ਕੁੱਟ ਰਿਹਾ ਸੀ।

ਇਸ ਤੋਂ ਬਾਅਦ ਉਸਨੇ ਇਹ ਸਾਰੀ ਘਟਨਾ ਆਪਣੇ ਪਿਤਾ ਤੇ ਭਰਾ ਨੂੰ ਫ਼ੋਨ ਉੱਤੇ ਦੱਸੀ ਤੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਤੇ ਉਸਦੇ ਪਤੀ ਨੇ ਉਸਦੇ ਭਰਾ ਉੱਤੇ ਵੀ ਗੰਡਾਸੇ ਨਾਲ ਹਮਲਾ ਕੀਤਾ ਜੋ ਕਿ ਹਸਪਤਾਲ ਵਿੱਚ ਜੇਰੇ ਇਲਾਜ ਹੈ।

ਇਸ ਮੌਕੇ ਬਸ਼ੀਰ ਸਿੰਘ ਨੇ ਦੱਸਿਆ ਕਿ ਉਹ ਪੀੜਿਤਾਂ ਦੇ ਬਿਆਨਾਂ ਦੇ ਆਧਾਰ ਉੱਤੇ ਹੀ ਸਾਰੀ ਕਾਰਵਾਈ ਕਰਨਗੇ।

SHOW MORE