HOME » Top Videos » Punjab
Share whatsapp

ਨੇਤਰਹੀਣ ਤੇ ਅਨਾਥ ਬੱਚਿਆਂ ਦੀ ਜ਼ਿੰਦਗੀ ਵਿਚ ਰੌਸ਼ਨੀ ਭਰ ਰਿਹਾ ਹੈ ਇਹ ਆਸ਼ਰਮ...

Punjab | 06:59 PM IST Sep 14, 2019

ਬਰਨਾਲਾ ਦੇ ਪਿੰਡ ਨਰਾਇਣਗੜ੍ਹ ਸੋਹੀਆਂ ਵਿਚ ਸਥਿਤ ਇਹ ਆਸ਼ਰਮ ਨੇਤਰਹੀਣ ਤੇ ਅਨਾਥ ਬੱਚਿਆਂ ਲਈ ਵਰਦਾਨ ਤੋਂ ਘੱਟ ਨਹੀਂ, ਕਿਉਂਕਿ ਆਸ਼ਰਮ ਵਿਚ ਬੱਚਿਆਂ ਨੂੰ ਮਾਪਿਆਂ ਤੋਂ ਵੱਧ ਪਿਆਰ ਤੇ ਹਰ ਸਹੂਲਤ ਮਿਲ ਰਹੀ ਹੈ। ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਵਿਚ ਰੌਸ਼ਨੀ ਭਰ ਰਹੇ ਨੇ ਬਾਬਾ ਸੂਬਾ ਸਿੰਘ, ਜੋ ਖ਼ੁਦ ਵੀ ਅੱਖਾਂ ਤੋਂ ਦੇਖ ਨਹੀਂ ਸਕਦੇ।

ਬੱਚਿਆਂ ਲਈ ਖਾਣ-ਪੀਣ ਤੋਂ ਲੈ ਕੇ ਚੰਗੀ ਸਿੱਖਿਆ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਖ਼ਾਸ ਅਧਿਆਪਕ ਇੱਥੇ ਮੌਜੂਦ ਹਨ, ਜੋ ਜ਼ਿੰਦਗੀ ਦੀ ਹਰ ਸਿੱਖਿਆ ਇਨ੍ਹਾਂ ਮਾਸੂਮ ਬੱਚਿਆਂ ਨੂੰ ਪ੍ਰਦਾਨ ਕਰਦੇ ਹਨ। ਆਸ਼ਰਮ ਵਿਚ 50 ਬੱਚੇ ਨੇ ਜਿਨ੍ਹਾਂ ਵਿਚੋਂ 10 ਤੋਂ ਵੱਧ ਤਾਂ ਅੱਖਾਂ ਤੋਂ ਦੇਖ ਵੀ ਨਹੀਂ ਸਕਦੇ, ਜੋ ਬੱਚੇ ਦੇਖ ਸਕਦੇ ਹਨ, ਉਹ ਬਾਹਰ ਚੰਗੇ ਸਕੂਲਾਂ ਵਿਚ ਪੜ੍ਹਾਈ ਕਰਨ ਜਾਂਦੇ ਹਨ, ਜਦੋਂਕਿ ਬਾਕੀ ਨੂੰ ਆਸ਼ਰਮ ਵਿਚ ਹੀ ਸਿੱਖਿਆ ਦਿੱਤੀ ਜਾਂਦੀ ਹੈ।

ਆਸ਼ਰਮ ਵਿਚ ਨਾ ਸਿਰਫ ਇਨ੍ਹਾਂ ਬੱਚਿਆਂ ਦੀ ਦੇਖ ਭਾਲ ਹੋ ਰਹੀ ਹੈ, ਸਗੋਂ ਇਨ੍ਹਾਂ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਦਾ ਹੁਨਰ ਵੀ ਦਿੱਤੀ ਜਾ ਰਿਹਾ। ਕੰਪਿਊਟਰ ਚਲਾਉਣ ਤੋਂ ਲੈ ਕੇ ਫਰਾਟੇਦਾਰ ਅੰਗਰੇਜ਼ੀ ਇਹ ਬੱਚੇ ਬੋਲ

SHOW MORE