HOME » Top Videos » Punjab
Share whatsapp

ਪਟਿਆਲਾ 'ਚ SI ਵੱਲੋਂ ਗੋਲੀ ਮਾਰ ਕੀਤੀ ਖੁਦਕੁਸ਼ੀ

Punjab | 01:13 PM IST Sep 16, 2019

ਪਟਿਆਲਾ 'ਚ ਏ. ਐੱਸ. ਆਈ. ਵੱਲੋਂ ਆਪਣੇ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ ਗਈ ਹੈ। ਹਰਮੇਲ ਸਿੰਘ ਨਾਮ ਦਾ ਇਹ ਏਐੱਸਆਈ ਪੰਜਾਬ ਪੁਲਿਸ ਦੇ ਸੀ. ਆਈ. ਡੀ. ਵਿੰਗ 'ਚ ਤਾਇਨਾਤ ਹੈ।

ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਤਿੱਤਲੀ ਦੇ ਘਰ 24 ਸਾਲਾਂ ਤੋਂ ਤਾਇਨਾਤ ਏ. ਐੱਸ. ਆਈ. ਹਰਮੇਲ ਸਿੰਘ ਨੇ ਰਾਤੀਂ 11 ਵਜੇ ਖ਼ੁਦਕੁਸ਼ੀ ਕੀਤੀ। ਹਰਮੇਲ ਸਿੰਘ ਰਾਜਪੁਰਾ ਨੇੜਲੇ ਪਿੰਡ ਬਨੂੜ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਉਮਰ 40 ਸਾਲ ਦੇ ਕਰੀਬ ਸੀ।

ਦੱਸਿਆ ਜਾਂਦਾ ਹੈ ਕਿ ਉਸ ਨੂੰ ਥੋੜ੍ਹਾ ਸਮਾਂ ਪਹਿਲਾਂ ਹੀ ਹੌਲਦਾਰ ਤੋਂ ਏ. ਐੱਸ. ਆਈ. ਵਜੋਂ ਤਰੱਕੀ ਮਿਲੀ ਸੀ। ਹਰਮੇਲ ਸਿੰਘ ਡੀ. ਐੱਸ. ਪੀ. ਹਰਦੇਵ ਸਿੰਘ ਤਿੱਤਲੀ ਨਾਲ ਪਰਿਵਾਰਕ ਮੈਂਬਰਾਂ ਵਾਂਗ ਵਿਚਰਦਾ ਸੀ ਪਰ ਰਾਤ ਸਮੇਂ ਦੋਵਾਂ ਵਿਚਾਲੇ ਹੋਈ ਆਪਸੀ ਗੱਲਬਾਤ ਤੋਂ ਬਾਅਦ ਏ. ਐੱਸ. ਆਈ. ਨੇ ਖ਼ੁਦ ਨੂੰ ਗੋਲੀ ਮਾਰ ਲਈ।

SHOW MORE