HOME » Top Videos » Punjab
Share whatsapp

ASI ਦੀ ਹੋਟਲ 'ਚ ਔਰਤ ਨਾਲ ਅਸ਼ਲੀਲ ਵੀਡੀਓ ਵਾਇਰਲ, ਕੇਸ ਦਰਜ ਕਰਕੇ ਕੀਤਾ ਮੁਅੱਤਲ...

Punjab | 03:37 PM IST Jul 03, 2019

ਬਿਸ਼ਬੰਰ ਬਿੱਟੂ-

ਗੁਰਦਾਸਪੁਰ ਵਿੱਚ ਬਟਾਲਾ ਪੁਲਿਸ ਦੇ ਇੱਕ ਏਐਸਆਈ ਦੀ ਅਸ਼ਲੀਲ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਏਐਸਆਈ ਬਟਾਲਾ ਦੇ ਹੋਟਲ ਵਿੱਚ ਇੱਕ ਔਰਤ ਨਾਲ ਸੈਕਸ ਕਰਦੇ ਹੋਏ ਖੁਦ ਵੀਡੀਓ ਬਣਾ ਰਿਹਾ ਹੈ।  ਇਸ ਮਾਮਲੇ ਵਿੱਚ ਏਐਸਆਈ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਵਾਇਰਲ ਵੀਡੀਓ ਵਿੱਚ ਬੌਬੀ ਸ਼ਰਮਾ ਪਹਿਲਾਂ ਥਾਣਾ ਸਿਵਲ ਲਾਈਨ ਵਿੱਚ ਮੁਨਸ਼ੀ ਸੀ ਤੇ ਹੁਣ ਤਰੱਕੀ ਮਿਲਣ 'ਤੇ ਏਐੱਸਆਈ ਬਣ ਗਿਆ ਸੀ। ਵੀਡੀਓ ਵਿੱਚ ਉਸ ਨਾਲ ਦਿਸ ਰਹੀ ਮਹਿਲਾ ਪੁਲਿਸ ਵਿੱਚ ਤਾਇਨਾਤ  ਦੱਸੀ ਜਾ ਰਹੀ ਹੈ। ਪਰ ਪੁਲਿਸ ਨੇ ਔਰਤ ਨੂੰ ਪੁਲਿਸ ਵਿੱਚ ਤਾਇਨਾਤ ਹੋਣ ਤੋਂ ਇਨਕਾਰ ਕੀਤਾ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਬੀ ਕੇ ਸਿੰਗਲਾ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਏਐਸਆਈ ਬੌਬੀ ਸ਼ਰਮਾ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਉਸ ਦੇ ਖ਼ਿਲਾਫ਼ ਆਈ. ਟੀ. ਐਕਟ ਤਹਿਤ ਅਸ਼ਲੀਲ ਫ਼ਿਲਮ ਬਣਾਉਣ ਤੇ ਅਸ਼ਲੀਲਤਾ ਫੈਲਾਉਣ ਦੇ ਇਲਜ਼ਾਮ ਵਿੱਚ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

SHOW MORE