HOME » Top Videos » Punjab
Share whatsapp

ਬਲਜਿੰਦਰ ਕੌਰ ਦੇ ਕਾਫ਼ਲੇ 'ਤੇ ਹਮਲਾ, ਸੁਰੱਖਿਆ 'ਚ ਤਾਇਨਾਤ ਕਮਾਂਡੋ ਮੁਲਾਜਮ ਨੇ ਦੱਸੀ ਸਾਰੀ ਹੱਡਬੀਤੀ

Punjab | 12:23 PM IST May 12, 2019

ਲੋਕ ਸਭਾ ਹਲਕਾ ਬਠਿੰਡਾ ਤੋਂ ਆਪ ਦੇ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਦੇ ਕਾਫ਼ਲੇ 'ਤੇ ਅਣਪਛਾਤੇ ਨੌਜਵਾਨਾਂ ਵੱਲੋਂ ਦੇਰ ਰਾਤ ਹਮਲਾ ਕਰਕੇ ਗੱਡੀਆਂ ਦੀ ਭੰਨਤੋੜ ਕੀਤੀ ਗਈ ਸੀ, ਜਿਸ ਦੇ ਰੋਸ ਵਜੋਂ ਬਲਜਿੰਦਰ ਕੌਰ ਨੇ ਸੜਕ 'ਤੇ ਧਰਨਾ ਲਗਾ ਦਿੱਤਾ। ਪੁਲਿਸ ਪ੍ਰਸ਼ਾਸਨ ਤੋਂ ਗੁੰਡਾ ਅਨਸਰਾਂ 'ਤੇ ਕਾਰਵਾਈ ਦੀ ਮੰਗ ਦੁਹਰਾਈ ਹੈ।

ਇਸ ਸਾਰੀ ਘਟਨਾ ਬਾਰੇ ਪ੍ਰੋ. ਬਲਜਿੰਦਰ ਕੌਰ ਦੀ ਸਿਕਿਉਰਿਟੀ ਵਿੱਚ ਤਾਇਨਾਤ ਕਮਾਂਡੋ ਸੁਰੱਖਿਆ ਮੁਲਾਜਮ ਨੇ ਹੈਰਾਨ ਕਰਨ ਵਾਲੀ ਗੱਲ ਦੱਸੀ ਹੈ। ਉਨ੍ਹਾਂ ਨੇ ਘਟਨਾ ਬਾਰੇ ਇੱਕ ਚੈਨਲ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਕਿ ਮੋਟਰਸਾਈਕਲ ਸਵਾਰ ਹੂਟਿੰਗ ਕਰ ਰਹੇ ਸਨ। ਉਨ੍ਹਾਂ ਨੇ ਮੋਟਰਸਾਈਕਲ ਦੀ ਰੇਸ ਤੇਜ ਕਰਕੇ ਗੱਡੀ ਵੱਲ਼ ਦਿੱਤੇ। ਡਰਾਈਵਰ ਦੀ ਸਿਆਣਪ ਦੀ ਵਜ੍ਹਾ ਨਾਲ ਹਾਦਸਾ ਹੋਣ ਤੋ ਬਚ ਗਿਆ। ਜਦੋਂ ਉਹ ਗੱਡ ਰੋਕ ਕੇ ਉਤਰੇ ਤਾਂ ਹੂਟਿੰਗ ਕਰਨ ਵਾਲੇ ਉਨ੍ਹਾਂ ਨੂੰ ਗਾਲਾਂ ਗੱਡਣ ਲੱਗੇ। ਉਨ੍ਹਾਂ ਲੇਡੀ ਐਮਐਲਏ ਦਾ ਹਵਾਲਾ ਵੀ ਦਿੱਤਾ ਪਰ ਫਿਰ ਵੀ ਉਹ ਗੰਦੀਆਂ ਗਾਲਾ ਕੱਢਣ ਤੋਂ ਨਹੀਂ ਰੁਕੇ।

ਉਨ੍ਹਾਂ ਦੀ ਸੋਚ ਇਹ ਸੀ ਕਿ ਗਾਲਾਂ ਕੱਡਣ ਤੋਂ ਬਾਅਦ ਅਸੀਂ ਗੁੱਸੇ ਵਿੱਚ ਆਉਣਗੇ ਤੇ ਉਹ ਸੋਸ਼ਲ਼ ਮੀਡੀਆ ਉੱਤੇ ਵੀਡੀਓ ਲਾਈਵ ਕਰ ਦੇਣਗੇ। ਕਿਉਂਕਿ ਇਹ ਲਗਾਤਾਰ ਕਹਿ ਰਹੇ ਸਨ ਕਿ ਲਾਈਵ ਕਰੋ। ਉਨ੍ਹਾਂ ਨੇ ਉਸਦੇ ਕੱਪੜੇ ਫਾੜੇ ਤੇ ਗਲੇ ਵਿੱਚ ਹੱਥ ਪਾਇਆ।

ਸੁਰੱਖਿਆ ਮੁਲਾਜ਼ਮ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਉੱਥੇ ਮੌਜੂਦ ਸਨ ਫਿਰ ਵੀ ਕੋਈ ਸਹਾਇਤਾ ਲਈ ਅੱਗੇ ਨਹੀਂ ਆਇਆ। ਹੂਟਿੰਗ ਕਰਨ ਵਾਲੇ 100 ਤੋਂ ਜਿਆਦਾ ਸਨ। ਤਿੰਨ ਮੁਲਾਜਮ ਸਨ। ਇੱਕ ਕਮਾਂਡੋ ਤੇ ਦੋ ਜ਼ਿਲਾ ਪੁਲਿਸ ਮੁਲਾਜਮ ਸਨ। ਜਦੋਂ ਉਹ ਹਟੇ ਨਹੀਂ ਤਾਂ ਉਸਨੇ ਐਕਸ਼ਨ ਲਿਆ ਤਾਂ ਉਹ ਡਰ ਕੇ ਪਿੱਛੇ ਹੋ ਗਏ। ਉਹ ਅਨਸਰ ਭੱਜ ਗਏ ਪਰ ਮੌਕੇ ’ਤੇ ਮੌਜੂਦ ਪੁਲਿਸ ਮੁਲਾਜਮਾਂ ਨੇ ਉਨ੍ਹਾਂ ਨੂੰ ਫੜਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਦੋ ਵਿਅਕਤੀ ਜਿਹੜੇ ਮੁੱਖ ਸਨ। ਉਨ੍ਹਾਂ ਨੂੰ ਫੜ ਲਿਆ ਗਿਆ ਹੈ।

ਬਲਜਿੰਦਰ ਕੌਰ ਦੀ ਗੱਡੀ ਚਲਾਉਣ ਵਾਲੇ ਸੰਤੋਖ ਸਿੰਘ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਤੋਂ ਆ ਰਹੇ ਸੀ। ਦੋ ਮੋਟਰਸਾਈਕਲ ਸਵਾਰਾਂ ਨੇ ਗੱਡੀ ਅੱਗ ਮੋਟਰ ਸਾਈਕਲ ਖੜ੍ਹਾ ਦਿੱਤੇ। ਜੇ ਉਹ ਬਰੈਕ ਨਾ ਮਾਰਦਾ ਤਾਂ ਨੁਕਸਾਨ ਹੋ ਜਾਣਾ ਸੀ। ਠੇਕੇ ਦੇ ਨੇੜੇ ਇਹ ਹਾਦਸਾ ਹੋਇਆ ਹੈ। ਚੋਣਾਂ ਦੇ ਸਮੇਂ 11 ਵਜੇ ਤੱਕ ਠੇਕਾ ਖੁੱਲਿਆ ਹੋਇਆ ਸੀ।

ਕੌਣ ਹਨ ਪ੍ਰੋਫੈਸਰ ਬਲਜਿੰਦਰ ਕੌਰ-

ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ ਵਿਧਾਇਕ, ਪਾਰਟੀ ਦੇ ਮੁੱਖ ਬੁਲਾਰੇ ਅਤੇ ਮਹਿਲਾ ਵਿੰਗ ਪੰਜਾਬ ਦੇ ਅਬਜ਼ਰਵਰ ਵੀ ਹਨ।

ਪ੍ਰੋਫੈਸਰ ਬਲਜਿੰਦਰ ਕੌਰ ਤਲਵੰਡੀ ਸਾਬੋ ਹਲਕੇ ਦੇ ਪਿੰਡ ਜਗਾਰਾਮ ਤੀਰਥ ਦੇ ਜੰਮਪਲ ਹਨ ਅਤੇ ਹਾਲ ਹੀ ਦੌਰਾਨ ਉਨ੍ਹਾਂ ਦਾ ਵਿਆਹ ਅੰਮ੍ਰਿਤਸਰ ਨਾਲ ਸੰਬੰਧਿਤ ਸੁਖਰਾਜ ਸਿੰਘ ਬੱਲ ਨਾਲ ਹੋਇਆ ਹੈ, ਜੋ ਆਮ ਆਦਮੀ ਪਾਰਟੀ ਦੇ ਮਾਝਾ ਯੂਥ ਵਿੰਗ ਦੇ ਪ੍ਰਧਾਨ ਹਨ।

ਅੰਗਰੇਜ਼ੀ ਭਾਸ਼ਾ ਵਿੱਚ ਐਮ.ਏ. ਅਤੇ ਐਮ.ਫਿਲ ਦੀ ਉੱਚ ਸਿੱਖਿਆ ਪ੍ਰਾਪਤ ਪ੍ਰੋਫੈਸਰ ਬਲਜਿੰਦਰ ਕੌਰ ਨੇ ਆਮ ਆਦਮੀ ਪਾਰਟੀ ਵਿੱਚ ਆਉਣ ਤੋਂ ਪਹਿਲਾਂ ਫ਼ਤਿਹਗੜ੍ਹ ਸਾਹਿਬ ਵਿਖੇ ਅਧਿਆਪਨ ਕਾਰਜ ਵੀ ਕੀਤਾ ਹੈ।

2014 ਦੀ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਪ੍ਰੋਫੈਸਰ ਬਲਜਿੰਦਰ ਕੌਰ ਨੇ 14000 ਤੋਂ ਵੱਧ ਵੋਟਾਂ ਲੈ ਕੇ ਤਲਵੰਡੀ ਸਾਬੋ ਦੀ ਰਵਾਇਤੀ ਸਿਆਸਤ ਵਿੱਚ ਤੀਜੀ ਧਿਰ ਵਜੋਂ ਆਮ ਆਦਮੀ ਪਾਰਟੀ ਦਾ ਝੰਡਾ ਗੱਡਿਆ ਸੀ ਅਤੇ 2017 ਦੀਆਂ ਵਿਧਾਨ ਸਭਾ ਵਿੱਚ ਪ੍ਰੋਫੈਸਰ ਬਲਜਿੰਦਰ ਕੌਰ ਨੇ ‘ਆਪ’ ਦੀ ਟਿਕਟ ਉੱਤੇ 19833 ਵੋਟਾਂ ਨਾਲ ਜਿੱਤ ਦਾ ਪਰਚਮ ਲਹਿਰਾ ਕੇ ਨਵਾਂ ਇਤਿਹਾਸ ਲਿਖਿਆ ਸੀ।

SHOW MORE