HOME » Videos » Punjab
Share whatsapp

ਲੁਧਿਆਣੇ ਦੇ ਟੋਲ ਪਲਾਜ਼ੇ ’ਤੇ ਹਮਲਾ, ਸ਼ੀਸ਼ੇ ਤੋੜੇ, ਸਾਰੀ ਘਟਨਾ ਕੈਮਰਿਆਂ ’ਚ ਕੈਦ

Punjab | 08:22 PM IST Sep 09, 2018

ਲੁਧਿਆਣਾ ਦੇ ਟੂਲ ਪਲਾਜ਼ਾ ਉਤੇ 10-15 ਅਣਪਛਾਤੇ ਨੌਜਵਾਨਾਂ ਨੇ ਅਚਾਨਕ ਹਮਲਾ ਕਰ ਦਿੱਤਾ। ਇਨ੍ਹਾਂ ਨੌਜਵਾਨਾਂ ਨੇ ਆਉਂਦਿਆਂ ਸਾਰ ਟੂਲ ਪਲਾਜੇ ਦੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ। ਉਥੇ ਮੌਜੂਦ ਕੁਝ ਮੁਲਾਜ਼ਮਾਂ ਨੇ ਭੱਜ ਕੇ ਜਾਣ ਬਚਾਈ। ਇਹ ਸਾਰੀ ਘਟਨਾ ਇਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਵੀਡੀਓ ਵਿਚ ਦਿੱਸ ਰਿਹਾ ਹੈ ਕਿ ਕੁਝ ਨੌਜਵਾਨ ਹੱਥਾਂ ਵਿਚ ਹਥਿਆਰ ਲੈ ਕੇ ਪਲਾਜੇ ਵੱਲ ਭੱਜੇ ਆਉਂਦੇ ਹਨ ਤੇ ਆਉਣ ਸਾਰੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੰਦੇ ਹਨ।

ਵੀਡੀਓ ਵਿਚ ਮੁਲਾਜ਼ਮ ਆਪਣੀ ਜਾਨ ਬਚਾਉਣ ਲਈ ਭੱਜਦੇ ਦਿਸਦੇ ਹਨ। ਇਸ ਹਮਲੇ ਵਿਚ ਕੁਝ ਮੁਲਾਜ਼ਮ ਜ਼ਖਮੀ ਵੀ ਹੋਏ ਹਨ। ਹਸਪਤਾਲ ਵਿਚ ਦਾਖਲ ਇਕ ਮੁਲਾਜ਼ਮ ਨੇ ਦੱਸਿਆ ਕਿ ਅਚਾਨਕ ਕੁਝ ਹਮਲਾਵਰਾਂ ਨੇ ਉਨ੍ਹਾਂ ਉਤੇ ਹਮਲਾ ਕਰ ਦਿੱਤਾ ਤੇ ਇਸ ਤੋਂ ਬਾਅਦ ਫਰਾਰ ਹੋ ਗਏ। ਇਹ ਹਮਲਾ ਕਿਉਂ ਕੀਤਾ ਗਿਆ, ਇਸ ਬਾਰੇ ਅਜੇ ਖੁਲਾਸਾ ਨਹੀਂ ਹੋ ਸਕਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾਵਰ ਲੁੱਟ ਲਈ ਆਏ ਸਨ ਪਰ ਸਫਲ ਨਾ ਹੋ ਸਕੇ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

SHOW MORE