ਸਮਾਧ ‘ਤੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਉਣ ਦਾ ਵਿਰੋਧ ਕਰ ਰਹੇ ਸਤਿਕਾਰ ਕਮੇਟੀ ਮੈਂਬਰਾਂ ’ਤੇ ਹਮਲਾ, ਦੋ ਜ਼ਖਮੀ
Punjab | 12:35 PM IST Dec 24, 2018
ਰੋਪੜ ਦੇ ਪਿੰਡ ਝਮਲੂਟੀ ਵਿੱਚ ਸਮਾਧ ਤੇ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਸਮਾਧ ਤੇ ਪਾਠ ਰਖਵਾਉਣ ਦਾ ਵਿਰੋਧ ਸਤਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਕੀਤਾ ਗਿਆ। ਸਤਿਕਾਰ ਕਮੇਟੀ ਦੇ ਲੋਕਾਂ ਨੇ ਸਮਾਧ ਤੇ ਪਹੁੰਚ ਕੇ ਵਿਰੋਧ ਕੀਤਾ ਤਾਂ ਇਲਜ਼ਾਮ ਨੇ ਕੀ ਸਤਿਕਾਰ ਕਮੇਟੀ ਦੇ ਮੈਂਬਰਾਂ ਤੇ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਸਤਿਕਾਰ ਕਮੇਟੀ ਦੇ ਦੋ ਮੈਂਬਰ ਜ਼ਖਮੀ ਹੋ ਗਏ।
ਕਮੇਟੀ ਮੈਂਬਰਾਂ ਵੱਲੋਂ ਸਮਾਧ ਤੇ ਪਾਠ ਰਖਵਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਧਰ ਪੁਲਿਸ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਦੋਂਕਿ ਪਿੰਡ ਵਾਸੀਆਂ ਦਾ ਤਰਕ ਹੈ ਕੀ ਗੁਰਦੁਆਰਾ ਸਾਹਿਬ ਚ ਥਾਂ ਦੀ ਘਾਟ ਕਰਕੇ ਹਮੇਸ਼ਾਂ ਤੋਂ ਹੀ ਅਖੰਡ ਪਾਠ ਸਾਹਿਬ ਇਸ ਥਾਂ ਤੇ ਹੀ ਰਖਵਾਏ ਜਾਂਦੇ। ਪੂਰੇ ਪਿੰਡ ਦੀ ਸਹਿਮਤੀ ਨਾਲ ਪੂਰਾ ਪ੍ਰੋਗਰਾਮ ਉਲੀਕੀਆ ਜਾਂਦਾ ਹੈ। ਪਿੰਡ ਵਾਸੀ ਸਤਿਕਾਰ ਕਮੇਟੀ ਦੇ ਵਿਰੋਧ ਨੂੰ ਬੇਲੋੜਾ ਕਰਾਰ ਦੇ ਰਹੇ ਹਨ ਜਦੋਂ ਕੀ ਪੁਲਿਸ ਮਾਮਲੇ ਚ ਢੁਕਵੀਂ ਕਾਰਵਾਈ ਦਾ ਭਰੋਸਾ ਦੇ ਰਹੀ ਹੈ।