VIDEO-ਰਾਜਾ ਵੜਿੰਗ ਦੀ ਅਕਾਲੀ ਐਮਸੀ ਉਤੇ 307 ਦੇ ਪਰਚੇ ਵਾਲੀ ਕਥਿਤ ਆਡੀਓ ਵਾਇਰਲ
Punjab | 07:39 PM IST Oct 14, 2019
ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦਾ ਇਕ ਕਥਿਤ ਆਡੀਆ ਵਾਇਰਲ ਹੋਇਆ ਹੈ ਜਿਸ ਵਿਚ ਅਕਾਲੀ ਐਮਸੀ ਉਤੇ 307 ਦਾ ਪਰਚਾ ਦਰਜ ਕਰਵਾਉਣ ਉਤੇ ਅੜੇ ਹੋਏ ਹਨ ਜਦੋਂ ਕਿ ਕੁਝ ਕਾਂਗਰਸੀ ਆਗੂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਇਹ ਆਡੀਓ ਅਜੇ ਸੁਣੀ ਨਹੀਂ, ਸੁਣ ਕੇ ਦੱਸ ਸਕਦਾ ਹਾਂ ਕਿ ਇਹ ਮੇਰੀ ਹੈ ਜਾਂ ਨਹੀਂ।
ਸੁਣੋ ਪੂਰੀ ਗੱਲ਼ਬਾਤ--
ਪ੍ਰੇਮ- ਕਾਂਗਰਸੀ ਆਗੂ- ਸਰ ਬੇਨਤੀ ਹੈ ਸਾਰੀ ਪੰਚਾਇਤ ਖੜ੍ਹੀ ਐ
ਰਾਜਾ ਵੜਿੰਗ - 307 ਦਾ ਪਰਚਾ ਦਿਓ ਇਹਦੇ 'ਤੇ, ਕਿਤੇ ਜ਼ਮਾਨਤ ਨੀ ਹੋਣੀ
ਪ੍ਰੇਮ, ਕਾਂਗਰਸੀ ਆਗੂ- ਸਰ ਮੇਰੇ ਉਤੇ ਦੇ ਦਿਓ, ਬੇਨਤੀ ਹੈ ਸਰ
ਰਾਜਾ ਵੜਿੰਗ - ਇਹਨੂੰ ਬੋਲਣ ਦੀ ਵੀ ਅਕਲ ਨੀ
ਪ੍ਰੇਮ- ਮੈਂ ਸਵੇਰੇ ਆ ਕੇ ਤੁਹਾਡੇ ਪੈਰੀਂ ਪਉਂ ਸਰ, ਗਲਤੀ ਹੋ ਗਈ
ਰਾਜਾ ਵੜਿੰਗ- ਸਾਡੀ ਸਰਕਾਰ 'ਚ ਜੋ ਕੋਈ ਸਾਡੇ ਗਲ ਪਓ
ਰਾਜਾ ਵੜਿੰਗ- ਅਸੀਂ ਆਪਣੀ ਇੱਜ਼ਤ ਹੀ ਨਹੀਂ ਬਚਾ ਸਕਦੇ ਤਾਂ ਲੋਕਾਂ ਦੀ ਕਿਵੇਂ ਬਚਾਵਾਂਗੇ
ਪ੍ਰੇਮ- ਉਹਦੇ ਵੀ ਬੱਚੇ ਵੀ ਰੋਂਦੇ ਨੇ
ਰਾਜਾ ਵੜਿੰਗ- ਮੈਂ ਕਿਹਾ ਇਹਨੂੰ ਅੰਦਰ ਕਰੋ, 307 ਲਾਓ ਇਸ ਉਤੇ
ਰਾਜਾ ਵੜਿੰਗ- 3 ਮਹੀਨੇ ਅੰਦਰ ਰਹੂ, 2-4 ਲੱਖ ਰੁਪਏ ਲੱਗਣਗੇ, ਅਕਲ ਆਊ
ਪ੍ਰੇਮ- ਸਰ ਜੋ ਸਜ਼ਾ ਦੇਣੀ ਮੈਨੂੰ ਦੇ ਦਿਓ ਜੀ
ਰਾਜਾ ਵੜਿੰਗ- ਨਹੀਂ ਪ੍ਰੇਮ ਇਹਨੂੰ ਰਹਿਣ ਦੇ 2 ਕੁ ਦਿਨ ਅੰਦਰ
ਰਾਜ ਵੜਿੰਗ.. ਜੇ ਇਹਨੇ ਸਵੇਰੇ ਮੁਆਫੀ ਨਾ ਮੰਗੀ, ਮੈਂ ਪਰਚਾ ਕਰਵਾਊਂ
ਰਾਜਾ ਵੜਿੰਗ- ਮੈਂ ਕੋਠੀ ਵਿਚ ਵੜਨ ਨੀ ਦੇਣਾ ਜੇ ਸਵੇਰੇ ਨਾ ਆਇਆ ਇਹ
ਪ੍ਰੇਮ- ਸਾਡੀ ਵੀ ਬੇਇਜ਼ਤੀ ਹੋ ਜਾਓ ਸਾਰੇ
ਰਾਜਾ ਵੜਿੰਗ- 2 ਕੁ ਦਿਨ ਰਹਿਣ ਦੇ ਇਹ ਅੰਦਰ, ਛੋਟਾ ਪਰਚਾ ਕਰਵਾ ਦਿਓ
ਪ੍ਰੇਮ- ਸਵੇਰੇ ਤੁਹਾਡੇ ਪੈਰ ਫੜੂ ਜੀ
ਰਾਜਾ ਵੜਿੰਗ- ਅਕਾਲੀ ਦਲ ਦਾ MC ਮੈਨੂੰ ਸਵਾਲ ਕਿਵੇਂ ਕਰੂ
ਪ੍ਰੇਮ- ਇਹਨੂੰ ਤੁਹਾਡੀ ਕੋਠੀ ਲੈ ਕੇ ਆਵਾਂਗੇ ਜੀ
ਪ੍ਰੇਮ-ਕਹਿ ਦਿਓ ਜੀ SHO ਸਾਬ੍ਹ ਨੂੰ
ਰਾਜਾ ਵੜਿੰਗ- ਮੇਰੀ ਗੱਲ ਕਰਵਾ ਦਿਓ SHO ਨਾਲ
ਰਾਜਾ ਵੜਿੰਗ- ਮੈਂ ਤੁਹਾਡੇ ਕਰਕੇ ਛੁਡਾਉਣ ਲੱਗਿਆ
-
ਕਾਮਰੇਡਾਂ ਨੇ ਜਿਸ ਫੈਕਟਰੀ 'ਤੇ ਝੰਡਾ ਲਾ ਦਿੱਤਾ ਉਸ ਨੂੰ ਬੰਦ ਕਰਾਏ ਬਿਨਾ ਨਹੀਂ ਰਹਿੰਦੇ
-
-
ਵੱਡੀ ਖ਼ਬਰ: ਕਿਸੇ ਵੀ ਹਾਲਤ 'ਚ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲਵੇਗੀ ਕੇਂਦਰ ਸਰਕਾਰ
-
ਜਦੋਂ ਸਿੰਘੁ ਬਾਰਡਰ ਤੋਂ ਨਿਕਲੀ ਬਰਾਤ ਤਾਂ ਕਿਸਾਨਾਂ ਨੇ ਪਾਏ ਭੰਗੜੇ, ਵੇਖੋ ਕੀ ਸੀ ਨਜ਼ਾਰਾ
-
-
ਕਾਨੂੰਨ ਧੱਕੇ ਨਾਲ ਉੱਥੇ ਹੀ ਲਾਗੂ ਹੁੰਦੇ ਹਨ ਜਿੱਥੇ ਤਾਨਾਸ਼ਾਹੀ ਸ਼ਾਸਨ ਹੋਵੇ- ਸੁਖਬੀਰ ਬਾਦ