HOME » Videos » Punjab
Share whatsapp

ਮੱਕੜ ਨੇ ਵੀ ਚੁੱਕੇ ਬਾਦਲਾਂ ਵਾਲੇ ਅਕਾਲੀ ਦਲ 'ਤੇ ਸਵਾਲ, ਇਮਰਾਨ ਤੇ ਸਿੱਧੂ ਨੂੰ ਦਿੱਤਾ ਲਾਂਘੇ ਦਾ ਸਿਹਰਾ

Punjab | 05:07 PM IST Dec 02, 2018

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਸ਼੍ਰੋਮਣੀ ਅਕਾਲੀ ਦਲ ਵਿਚ ਟਕਸਾਲੀ ਆਗੂਆਂ ਦੀ ਅਣਦੇਖੀ ਉਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੀਆਂ ਬੜੀਆਂ ਵੱਡੀਆਂ ਕੁਰਬਾਨੀਆਂ ਹਨ, ਜੇਲ੍ਹਾਂ ਕੱਟੀਆਂ ਹਨ, ਜੇਕਰ ਅਜਿਹੇ ਪਰਿਵਾਰ ਪਾਰਟੀ ਵਿਚੋਂ ਨਿਰਾਸ਼ ਹੋ ਕੇ ਬਾਹਰ ਹੁੰਦੇ ਹਨ ਤਾਂ ਪਾਰਟੀ ਨੂੰ ਵੱਡੀ ਧੱਕਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਕਦੇ ਪਾਰਟੀ ਵਿਚ ਪੁਰਾਣੇ ਤੇ ਤਜਰਬੇ ਵਾਲੇ ਆਗੂ ਹੁੰਦੇ ਸਨ ਪਰ ਹੁਣ ਨਵੇਂ ਆਗੂਆਂ ਨੂੰ ਅੱਗੇ ਰੱਖਿਆ ਗਿਆ ਹੈ। ਜਿਸ ਕਾਰਨ ਇਹ ਦਿਨ ਵੇਖਣੇ ਪੈ ਰਹੇ ਹਨ।

ਉਨ੍ਹਾਂ ਕਿਹਾ ਕਿ ਜਦੋਂ 1920 ਵਿਚ ਅਕਾਲੀ ਬਣਿਆ ਸੀ ਤਾਂ ਇਸ ਦੇ ਕੁਝ ਸਿਧਾਂਤ ਸਨ, ਮਰਿਆਦਾ ਸੀ, ਪਰ ਅੱਜ ਇਸ ਸਭ ਨੂੰ ਲਾਂਭੇ ਰੱਖ ਦਿੱਤਾ ਗਿਆ। ਪੁਰਾਣੇ ਆਗੂਆਂ ਨੂੰ ਅਣਗੌਲਿਆ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਅਕਾਲੀ ਦਲ ਨੂੰ ਢਾਹ ਹੀ ਹੈ ਕਿ ਇਸ ਨੂੰ ਵਿਧਾਨ ਸਭਾ ਵਿਚ ਹੁਣ ਤੱਕ ਦੀਆਂ ਸਭ ਤੋਂ ਘੱਟ ਸੀਟਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਬਾਰੇ ਜੋ ਬਿਆਨਬਾਜ਼ੀ ਹੋ ਰਹੀ ਹੈ, ਉਹ ਕਿਸੇ ਪੱਖੋਂ ਵੀ ਠੀਕ ਨਹੀਂ ਹੈ। ਇਹ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੀ ਕੋਸ਼ਿਸ਼ ਦਾ ਸਿੱਟਾ ਹੈ ਪਰ ਇਸ ਪਾਸੇ ਸਿਆਸੀ ਲਾਹਾ ਲੈਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਇਸ ਪਾਸੇ ਬੜੇ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਇਮਰਾਨ ਖਾਨ ਦਾ ਪ੍ਰਧਾਨ ਮੰਤਰੀ ਬਣਨਾ ਤੇ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਜਾਣਾ, ਇਸ ਲਾਂਘੇ ਨੂੰ ਖੋਲ੍ਹਣ ਦੀ ਮੁੱਖ ਵਜ੍ਹਾ ਬਣੇ। ਪਰ ਇਨ੍ਹਾਂ ਦੋਵਾਂ ਆਗੂਆਂ ਬਾਰੇ ਹੋ ਰਹੀ ਬਿਆਨਬਾਜ਼ੀ ਕਿਸੇ ਪੱਖੋਂ ਵੀ ਜਾਇਜ਼ ਨਹੀਂ।

SHOW MORE