HOME » Top Videos » Punjab
Share whatsapp

ਬਾਦਲ ਦੀ ਰੈਲੀ 'ਚ ਪਕੌੜਿਆਂ ਦੀ ਲੁੱਟ, ਪਕੌੜੇ ਨਾ ਮਿਲਣ 'ਤੇ ਕਾਂਗਰਸ ਦੇ ਹੱਕ ਵਿਚ ਨਾਅਰੇ

Punjab | 07:21 PM IST May 16, 2019

ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪਕੌੜਿਆਂ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਪਕੌੜੇ ਨਾ ਮਿਲਣ ਕਾਰਨ ਅਕਾਲੀ ਦਲ ਦੇ ਸਮਰਥਕ ਕਾਂਗਰਸ ਪਾਰਟੀ ਨਾਲ ਰਲ ਗਏ। ਦਰਅਸਲ, ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਵੀਡੀਓ ਵਿਚ ਸਮਰਥਕਾਂ ਲਈ ਇਕ ਵੱਡਾ ਥਾਲ ਪਕੌੜਿਆਂ ਦਾ ਲਿਆਂਦਾ ਜਾਂਦਾ ਹੈ ਪਰ ਲੋਕ ਜ਼ਿਆਦਾ ਹੋਣ ਕਾਰਨ ਪਕੌੜਿਆਂ ਦੇ ਥਾਲ ਉਤੇ ਟੁੱਟ ਪੈਂਦੇ ਹਨ ਤੇ ਥਾਲ ਥੱਲੇ ਡਿੱਗ ਪੈਂਦਾ ਹੈ।

ਲੋਕ ਥੱਲੇ ਡਿੱਗੇ ਪਕੌੜੇ ਵੀ ਬੁੱਕਾਂ ਭਰ ਭਰ ਕੇ ਖਾ ਰਹੇ ਹਨ। ਪਰ ਜ਼ਿਆਦਾਤਰ ਲੋਕ ਪਕੌੜਿਆਂ ਤੋਂ ਵਾਂਝੇ ਰਹੇ ਗਏ ਤੇ ਗੁੱਸੇ ਵਿਚ ਕਾਂਗਰਸ ਦੇ ਹੱਕ ਵਿਚ ਨਾਅਰੇ ਮਾਰਨ ਲੱਗੇ। ਦਰਅਸਲ, ਜ਼ਿਲ੍ਹੇ ਦੇ ਪਿੰਡ ਹਸਤ ਕਲਾਂ ਵਿਚ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ ਕੀਤੀ ਸੀ। ਬਾਦਲ ਜਿਵੇਂ ਹੀ ਰੈਲੀ ਸਮਾਪਤ ਕਰ ਕੇ ਵਾਪਸ ਪਰਤੇ ਲੋਕ ਪਕੌੜਿਆਂ ਉਤੇ ਟੁੱਟ ਪਏ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਕੌੜੇ, ਗੁਲਾਬ ਜ਼ਾਮਨ ਤੇ ਰੋਟੀ ਖਵਾਉਣਾ ਦਾ ਵਾਅਦਾ ਕੀਤਾ ਸੀ ਪਰ ਮਿਲਿਆ ਕੁਝ ਨਹੀਂ। ਇਸ ਲਈ ਉਨ੍ਹਾਂ ਕਾਂਗਰਸ ਦੇ ਹੱਕ ਜਾਣ ਦਾ ਫੈਸਲਾ ਕੀਤਾ ਹੈ।

 

SHOW MORE