HOME » Top Videos » Punjab
Share whatsapp

ਕੇਸ ਦਰਜ ਹੋਣ ਬਾਰੇ ਬੈਂਸ ਨੇ ਦੱਸੀ 'ਵਿਚਲੀ' ਗੱਲ, ਕਿਹਾ, ਘਰ ਬੈਠਾਂ, ਕਰ ਲਵੋ ਗ੍ਰਿਫਤਾਰ

Punjab | 02:55 PM IST Sep 08, 2019

ਗੁਰਦਾਸਪੁਰ ਦੇ ਡੀ.ਸੀ. ਨਾਲ ਬਦਸਲੂਕੀ ਦੇ ਦੋਸ਼ 'ਚ ਕੇਸ ਦਰਜ ਹੋਣ ਤੋਂ ਬਾਅਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਇਹ ਕੇਸ ਕੈਪਟਨ ਅਮਰਿੰਦਰ ਦੇ ਇਸ਼ਾਰੇ ਉਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਉਤੇ ਲੁਧਿਆਣਾ ਸਿਟੀ ਸੈਂਟਰ ਸਕੈਮ ਬਹੁਕਰੋੜੀ ਮੁਕੱਦਮਾ ਦਰਜ ਹੈ। ਉਨ੍ਹਾਂ ਨੇ ਇਸ ਕੇਸ ਵਿਚ ਕਲੋਜਰ ਰਿਪੋਰਟ ਖ਼ਿਲਾਫ਼ ਅਦਾਲਤ ਪਹੁੰਚ ਕੀਤੀ ਹੈ।

ਇਸੇ ਲਈ ਕੈਪਟਨ ਨੇ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ , ਤੂੰ ਨਹੀਂ ਬੋਲਦੀ ਰਕਾਨੇ, ਤੇਰੇ ਵਿਚ ਤੇਰਾ ਯਾਰ ਬੋਲਦਾ। ਇਹ ਕੇਸ ਡੀਸੀ ਦੇ ਕਹਿਣ ਉਤੇ ਨਹੀਂ ਸਗੋਂ ਕੈਪਟਨ ਦੇ ਇਸ਼ਾਰੇ ਉਤੇ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਐੱਫ.ਆਈ.ਆਰ ਤੋਂ ਨਹੀਂ ਡਰਦੇ। ਇਹ ਡੀ.ਸੀ. ਵੱਲੋਂ ਦਰਜ ਹੋਈ ਐੱਫ.ਆਈ.ਆਰ ਨਹੀਂ ਸਗੋਂ ਕੈਪਟਨ ਸਾਹਿਬ ਦੀ ਸਾਜ਼ਿਸ਼ ਤਹਿਤ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਘਰ ਹੀ ਬੈਠਾ ਹਾਂ ਜਦੋਂ ਮਰਜ਼ੀ ਆ ਕੇ ਗ੍ਰਿਫ਼ਤਾਰ ਕਰ ਲਓ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਸਚਾਈ ਦੇ ਨਾਲ ਖੜ੍ਹੇ ਹਨ ਤੇ ਸਰਕਾਰ ਅੱਗੇ ਝੁਕਣ ਵਾਲਾ ਨਹੀਂ ਹਾਂ।

SHOW MORE