HOME » Top Videos » Punjab
Share whatsapp

ਮੀਟਿੰਗ ’ਚ ਨਾ ਬੁਲਾਉਣ ‘ਤੇ ਬੈਂਸ ਭਰਾਵਾਂ ਨੇ ਪੰਜਾਬ ਭਵਨ ਬਾਹਰ ਲਾਇਆ ਡੇਰਾ, ਤੇ ਫਿਰ...!

Punjab | 06:09 PM IST Jan 23, 2020

ਪੰਜਾਬ ਸਰਕਾਰ ਦੁਆਰਾ ਬੁਲਾਈ ਗਈ ਸਰਬਸੰਮਤੀ ਬੈਠਕ ਬੁਲਾਈ ਗਈ ਸੀ ਪਰ ਇਸ ਬੈਠਕ ’ਚ ਬੈਂਸ ਭਰਾਵਾਂ ਨੂੰ ਨਹੀਂ ਬੁਲਾਇਆ ਗਿਆ। ਇਸ ਬੈਠਕ ’ਚ ਪਾਣੀ ਦੇ ਮੁੱਦੇ ਤੇ ਚਰਚਾ ਕੀਤੀ ਗਈ। ਪਰ ਬੈਂਸ ਭਰਾਵਾਂ ਨੂੰ ਇਸ ਬੈਠਕ ’ਚ ਨਹੀਂ ਬੁਲਾਇਆ ਗਿਆ ਜਿਸ ਤੋਂ ਬਾਅਦ ਬੈਂਸ ਭਰਾ ਸਮਰਥਕਾਂ ਦੇ ਨਾਲ ਪੰਜਾਬ ਭਵਨ ਦੇ ਬਾਹਰ ਇੱਕਠੇ ਹੋ ਗਏ। ਜਿਨ੍ਹਾਂ ਨੂੰ ਪੁਲਿਸ ਨੇ ਬੈਰੀਕੈਟਸ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਤੇ ਬੈਂਸ ਭਰਾਵਾਂ ਤੇ ਪੁਲਿਸ ਵਿਚਾਲੇ ਧੱਕਾ ਮੁੱਕੀ ਵੀ ਹੋਈ। ਇਹ ਮਾਮਲੇ ਇੱਥੇ ਹੀ ਨਹੀਂ ਰੁਕਿਆ ਬੈਂਸ ਭਰਾ ਸਮਰਥਕਾਂ ਦੇ ਨਾਲ ਸੜ੍ਹਕ ਤੇ ਬੈਠ ਗਏ।

ਬੈਂਸ ਭਰਾਵਾਂ ਨੇ ਲਗਾਏ ਇਹ ਇਲਜ਼ਾਮ

ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੇ ਚੱਲ ਰਹੇ ਸਿਟੀ ਸੇਂਟਰ ਘੁਟਾਲੇ ਮਾਮਲੇ ’ਚ ਉਹ ਸ਼ਾਮਲ ਹੋਣਾ ਚਾਹੁੰਦੇ ਸੀ ਇਸ ਮਾਮਲੇ ਨੂੰ ਟ੍ਰਾਇਲ ਤੱਕ ਲਿਜਾਉਣਾ ਚਾਹੁੰਦੇ ਸੀ ਇਸ ਤੋਂ ਨਾਰਾਜ ਹੋ ਕੇ ਉਨ੍ਹਾਂ ਨੂੰ ਬੈਠਕ ਚ ਨਹੀਂ ਬੁਲਾਇਆ ਗਿਆ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਵਿਧਾਨਸਭਾ ’ਚ 2 ਵਿਧਾਇਕ ਹੈ। ਅਜਿਹੇ ਚ ਉਨ੍ਹਾਂ ਨੂੰ ਆਪਣੀ ਗੱਲ੍ਹ ਰੱਖਣ ਤੇ ਕਿਵੇਂ ਰੋਕਿਆ ਜਾ ਸਕਦਾ ਹੈ।

ਬੈਠਕ ਚ ਸਾਰੀਆਂ ਪਾਰਟੀਆਂ ਸੀ ਮੌਜੂਦ

ਕਾਬਿਲੇਗੌਰ ਹੈ ਕਿ ਚੰਡੀਗੜ੍ਹ ਵਿੱਚ ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਦੀ ਬੈਠਕ ਵਿੱਚ ਮਤਾ ਪਾਸ ਕਰਕੇ ਪੰਜਾਬ ਦੇ ਪਾਣੀ ਦੀ ਰਾਖੀ ਕਰਨ ਦਾ ਅਹਿਦ ਲਿਆ ਗਿਆ। ਇਸ ਮੀਟਿੰਗ ਵਿੱਚ ਕਾਂਗਰਸ, ਅਕਾਲੀ ਦਲ, ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਲੀਡਰ ਸ਼ਾਮਲ ਹੋਏ ਸੀ।

ਫੈਸਲੇ ਨੂੰ ਦੱਸਿਆ ਗਿਆ ਸਕਰਾਤਮਕ

ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਬੈਠਕ ਤੋਂ ਬਾਅਦ ਕਿਹਾ ਕਿ  1967 'ਚ ਗੁਲਜਾਰੀ ਲਾਲ ਨੰਦਾ ਵੱਲੋਂ ਕੀਤੇ ਕਰਾਰ ਤਹਿਤ ਕਿਸੇ ਵੀ ਰਾਜ ਤੋਂ ਪਾਣੀ ਦੀ ਕੀਮਤ ਨਹੀਂ ਵਸੂਲੀ ਜਾ ਸਕਦੀ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ। ਦੂਜੇ ਪਾਸੇ ਇਸ ਫੈਸਲੇ ਤੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਇਸ ਮੀਟਿੰਗ ਨੂੰ ਪੰਜਾਬ ਲਈ ਸਕਰਾਤਮਕ ਦੱਸਿਆ ਤੇ ਪੰਜਾਬ ਦੇ ਪਾਣੀ ਦੇ ਹੱਕ ਚ ਡੱਟਣ ਦਾ ਅਹਿਦ ਲਿਆ।

 

SHOW MORE