HOME » Top Videos » Punjab
Share whatsapp

ਫਤਿਹਵੀਰ ਰੈਸਕਿਊ: ਦਾਦੂਵਾਲ ਨੇ ਸਰਕਾਰਾਂ ਦੀ ਨਾਲਾਇਕੀ ਉਤੇ ਚੁੱਕੇ ਸਵਾਲ

Punjab | 01:28 PM IST Jun 10, 2019

ਸੰਗਰੂਰ ਵਿਚ ਮਿਸ਼ਨ ਫ਼ਤਹਿ ਪੰਜਵੇਂ ਦਿਨ ਵੀ ਜਾਰੀ ਹੈ। ਹਾਲਾਂਕਿ, ਐਨਡੀਆਰਐਫ ਨੇ ਫ਼ਤਹਿ ਤੱਕ ਪਹੁੰਚਣ ਲਈ ਆਖਰੀ ਸੁਰੰਗ ਵੀ ਪੁੱਟ ਲਈ ਹੈ। ਪਰ ਕੁਝ ਕਾਰਨਾਂ ਕਰਕੇ ਹਾਲੇ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਲੋਕਾਂ ਵਿਚ ਬਚਾਅ ਕੰਮਾਂ ਵਿਚ ਢਿੱਲ ਕਾਰਨ ਕਾਫੀ ਗੁੱਸਾ ਹੈ। ਉਧਰ, ਸਿੱਖ ਜਥੇਬੰਦੀਆਂ ਵੀ ਸਰਕਾਰ ਤੇ ਪ੍ਰਸ਼ਾਸਨ ਦੀ ਢਿੱਲ ਤੋਂ ਨਿਰਾਸ਼ ਹਨ।

ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਘਟਨਾ ਵਾਲੀ ਥਾਂ ਉਤੇ ਪਹੁੰਚੇ ਤੇ ਸਰਕਾਰ ਦੀ ਨਾਲਾਇਕੀ ਉਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਜਿਹੀ ਬਿਪਤਾ ਸਮੇਂ ਫ਼ੌਰਨ ਬਚਾਅ ਲਈ ਸਾਡੇ ਦੇਸ਼ ਵਿਚ ਕੋਈ ਸਾਧਨ ਨਹੀਂ। ਮਾਸੂਮ ਪਿਛਲੇ ਪੰਜ ਦਿਨਾਂ ਤੋਂ ਜ਼ਿੰਦਗੀ ਤੇ ਮੌਤ ਨਾਲ ਲੜ ਰਿਹਾ ਹੈ ਪਰ ਸਰਕਾਰ ਅਜੇ ਵੀ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਕਰੋੜਾਂ ਰੁਪਏ ਆਪਣੀਆਂ ਵੋਟਾਂ ਉਤੇ ਖ਼ਰਚ ਕਰ ਸਕਦੀਆਂ ਹਨ ਪਰ ਅਜਿਹੇ ਯੰਤਰ ਵਿਕਸਤ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਹੁਣ ਤੱਕ ਇਸ ਘਟਨਾ ਉਤੇ ਚੁੱਪ ਉਤੇ ਵੀ ਸਵਾਲ ਚੁੱਕੇ।

SHOW MORE
corona virus btn
corona virus btn
Loading