HOME » Top Videos » Punjab
Share whatsapp

ਕੋਆਪ੍ਰੇਟਿਵ ਸੁਸਾਇਟੀ ਦਾ ਸੈਕਟਰੀ ਇਸ ਤਰ੍ਹਾਂ ਮਾਰਦਾ ਰਿਹਾ ਕਿਸਾਨਾਂ ਨਾਲ ਠੱਗੀ...

Punjab | 02:03 PM IST Jul 13, 2019

ਦੀਨਾਨਗਰ ਦੇ ਦੋਦਵਾਂ ਕੋਆਪ੍ਰੇਟਿਵ ਸੁਸਾਇਟੀ ਦੇ ਸੈਕਟਰੀ ਵੱਲੋਂ ਦਾ ਕੋਆਪ੍ਰੇਟਿਵ ਬੈਂਕ ਦੇ ਖ਼ਾਤਾ ਧਾਰਕ ਛੋਟੇ ਕਿਸਾਨਾਂ ਦੇ ਜਾਲੀ ਹਸਤਾਖ਼ਰ ਕਰਕੇ ਲੱਖਾਂ ਰੁਪਏ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਪਲੇਬਾਜ਼ੀ ਦਾ ਉਸ ਵੇਲੇ ਪਤਾ ਲੱਗਿਆ ਜਦੋਂ ਪੰਜਾਬ ਸਰਕਾਰ ਵੱਲੋਂ ਛੋਟੇ ਕਿਸਾਨਾਂ ਦੇ ਦੋ ਲੱਖ ਰੁਪਏ ਤੱਕ ਦੇ ਕਰਜ਼ ਮੁਆਫ਼ੀ ਦੀ ਲਿਸਟ ਬੈਂਕ ਵੱਲੋਂ ਜਾਰੀ ਕੀਤੀ ਗਈ।

ਪੀੜਤ ਕਿਸਾਨਾਂ ਨੇ ਸੈਕਟਰੀ ਤਿਲਕ ਰਾਜ ਉੱਪਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸੈਕਟਰੀ ਨੇ ਬੈਂਕ ਖਾਤਾ ਧਾਰਕ ਕਿਸਾਨਾਂ ਦੀ ਪਾਸ-ਬੁੱਕ ਅਤੇ ਚੈਕਬੁਕ ਵੀ ਆਪਣੇ ਕੋਲ ਰੱਖੀ ਹੋਈ ਸੀ ਅਤੇ ਖ਼ੁਦ ਹੀ ਬੈਂਕ ਵਿਚ ਲੈਣ ਦੇਣ ਕਰਦਾ ਸੀ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ 1996 ਵਿਚ ਕੋਆਪ੍ਰੇਟਿਵ ਬੈਂਕ ਵਿਚ ਆਪਣਾ ਖਾਤਾ ਨਿੱਲ ਕਰ ਦਿੱਤਾ ਸੀ ਅਤੇ ਉਸ ਦੇ ਬਾਅਦ ਉਸੇ ਬੈਂਕ ਵਿਚ ਕਦੇ ਲੈਣ ਦੇਣ ਨਹੀਂ ਕੀਤਾ ਗਿਆ, ਪਰ ਹੁਣ ਬੈਂਕ ਆ ਕੇ ਪਤਾ ਚੱਲਿਆ ਕਿ ਉਨ੍ਹਾਂ ਦੇ ਖਾਤੇ ਵਿਚ ਹਰ ਸਾਲ ਪੈਸਿਆਂ ਦਾ ਲੈਣ ਦੇਣ ਹੁੰਦਾ ਰਿਹਾ ਤੇ ਇਕ ਕਿਸਾਨ ਵੱਲ ਤਾਂ 2 ਲੱਖ 8 ਹਜ਼ਾਰ ਰੁਪਏ ਦਾ ਬਕਾਇਆ ਰੱਖਿਆ ਹੋਇਆ ਹੈ।

ਉਧਰ, ਬੈਕ ਮੈਨੇਜਰ ਧੀਰਜ ਮਹਾਜਨ ਨੇ ਦੱਸਿਆ ਕਿ ਬਹੁਤ ਸਾਰੇ ਕਿਸਾਨ ਜੋ ਕਿ ਕੋਆਪ੍ਰੇਟਿਵ ਬੈਂਕ ਦੇ ਸੈਕਟਰੀ ਨਾਲ ਹੀ ਲੈਣ-ਦੇਣ ਕਰਦੇ ਸਨ ਅਤੇ ਖਾਤਾ ਧਾਰਕਾਂ ਦੇ ਹਸਤਾਖ਼ਰ ਉਸ ਨੂੰ ਅਟੈਸਟ ਕਰਨ ਦਾ ਅਧਿਕਾਰ ਦਿੱਤਾ ਹੋਇਆ ਸੀ ਜਿਸ ਕਾਰਨ ਵਾਊਚਰਾਂ ਤੇ ਲੈਣ ਦੇਣ ਹੁੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਹੀ ਕਿਸਾਨਾਂ ਨੇ ਉਸ ਦੇ ਧਿਆਨ ਵਿਚ ਮਾਮਲਾ ਲਿਆਂਦਾ ਤਾਂ ਇਸ ਦੀ ਸੂਚਨਾ ਉੱਚ-ਅਧਿਕਾਰੀਆਂ ਨੂੰ ਦੇ ਦਿੱਤੀ ਅਤੇ ਉਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਧਰ ਮੌਕੇ ਉਤੇ ਪਹੁੰਚੇ ਜਾਂਚ ਅਧਿਕਾਰੀ ਲਵਪ੍ਰੀਤ ਸਿੰਘ ਨੇ ਕਿਹਾ ਕਿ ਸੂਚਨਾ ਮਿਲੀ ਸੀ ਕਿ ਕੋਆਪ੍ਰੇਟਿਵ ਸ਼ਾਖਾ ਦੇ ਸੈਕਟਰੀ ਤਿਲਕ ਰਾਜ ਵੱਲੋਂ ਕਿਸਾਨਾਂ ਨਾਲ ਘਪਲਾ ਕੀਤਾ ਗਿਆ ਹੈ ਜਿਸ ਕਾਰਨ ਦੀਨਾਨਗਰ ਕੋਆਪ੍ਰੇਟਿਵ ਬ੍ਰਾਂਚ ਵਿਚ ਪਹੁੰਚ ਕੇ ਸਾਰਾ ਰਿਕਾਰਡ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

SHOW MORE