HOME » Videos » Punjab
Share whatsapp

ਆਪ ਵਿਧਾਇਕ ਨੇ ਖੋਲੀ ਪੋਲ, ਇਸ ਤਰੀਕੇ ਨਾਲ ਲੋਕਾਂ ਨੂੰ ਲੁੱਟ ਰਹੇ ਸੀ ਟੋਲ-ਪਲਾਜ਼ਾ ਵਾਲੇ,

Punjab | 04:54 PM IST Jul 19, 2019

ਅਖ਼ਬਾਰਾਂ ਵਿੱਚ ਆਏ ਦਿਨ ਟੋਲ ਪਲਾਜ਼ਾ ਦੀ ਕਿਸੇ ਨਾਲ ਕਿਸੇ ਗੱਲ ਨੂੰ ਲੈ ਕੇ ਧੱਕੇਸ਼ਾਹੀ ਸਾਹਮਣੇ ਆਉਂਦੀ ਹੈ। ਹੁਣ ਅਜਿਹੀ ਹੀ ਮਾਮਲਾ ਚੰਡੀਗੜ੍ਹ-ਬਠਿੰਡਾ ਕੌਮੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਬਡਬਰ ਨਜ਼ਦੀਕ ਲੱਗੇ ਟੋਲ ਪਲਾਜ਼ਾ ਵਿਖੇ ਵਾਪਰਿਆ ਹੈ। ਜਿੱਥੇ ਟੋਲ ਪਲਾਜ਼ਾ ਦੇ ਠੇਕੇਦਾਰਾਂ ਨੇ ਲੋਕਾਂ ਨੂੰ ਰਗੜਾ ਲਾਉਣ ਲਈ ਗੈਰ ਕਾਨੂੰਨ ਤਰੀਕੇ ਨਾਲ ਪਲਾਜ਼ਾ ਨੇੜੇ ਯੂ-ਟਰਨ ਹੀ ਬੰਦ ਕਰ ਦਿੱਤਾ। ਜਿਸ ਕਾਰਨ ਲੋਕਾਂ ਨੂੰ ਮਜਬੂਰਨ ਟੋਲ ਕਟਵਾ ਕੇ ਵਾਪਸ ਆਉਣਾ ਪੈਂਦਾ ਸੀ। ਲੋਕਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਪਰ ਮਸਲਾ ਹੱਲ ਨਾ ਹੋਇਆ। ਆਖ਼ਿਰਕਾਰ ਮਾਮਲਾ ਬਰਨਾਲਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਧਿਆਨ ਵਿੱਚ ਆਇਆ। ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਨੂੰ ਇਸ ਨੂੰ ਖੁੱਲਣ ਲਈ ਕਿਹਾ ਪਰ ਕਿਸੇ ਨੇ ਕਾਰਵਾਈ ਨਾ ਕਰਨ ਤੇ ਉਨ੍ਹਾਂ ਖ਼ੁਦ ਹੀ ਖੁਲ੍ਹਵਾਇਆ।

ਆਪ ਵਿਧਾਇਕ ਗੁਰਮੀਤ ਨੇ ਨਿਊਜ਼ 18 ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਕਿਸੇ ਵਿਅਕਤੀ ਨੇ ਦੱਸਿਆ ਕਿ ਯੂ-ਟਰਨ ਬੰਦ ਹੋਣ ਉਸ ਤੋਂ ਟੋਲ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇਹ ਵੀ ਪਤਾ ਲੱਗਾ ਕਿ ਜੇਕਰ ਕੋਈ ਕਿਸੇ ਤਰੀਕੇ ਨਾਲ ਯੂ-ਟਰਨ ਤੋ ਮੁੜਦਾ ਸੀ ਤਾਂ ਉਸ ਦਾ ਪੁਲਿਸ ਤੋਂ ਚਲਾਨ ਕਟਵਾ ਦਿੱਤਾ ਜਾਂਦਾ। ਜਿਸ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨੂੰ ਨਾਲ ਲੈ ਕੇ ਖ਼ੁਦ ਇਸ ਗੈਰ ਕਾਨੂੰਨੀ ਢੰਗ ਬੰਦ ਕੀਤੇ ਯੂ-ਟਰਨ ਨੂੰ ਬੰਦ ਕਰਵਾਇਆ।

ਇਸ ਦੀ ਸਾਰੀ ਕਰਵਾਈ ਦੀ ਵੀਡੀਓ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਉੱਤੇ ਪਾਈ। ਜਿਸ ਵਿੱਚ ਉਹ ਪ੍ਰਬੰਧਕ ਨੂੰ ਸਾਫ਼ ਕਹਿ ਰਹੇ ਹਨ ਕਿ ਜਦੋਂ ਨਕਸ਼ੇ ਵਿੱਚ ਟੋਲ ਪਲਾਜ਼ਾ ਬੰਦ ਨਹੀਂ ਕੀਤਾ ਗਿਆ ਤਾਂ ਤੁਸੀਂ ਕਿਵੇਂ ਬੰਦ ਕਰ ਸਕਦੇ ਹੋ। ਜੇਕਰ ਇਸ ਕਾਰਨ ਕੋਈ ਹਾਦਸਾ ਵਾਪਰ ਜਾਂਦਾ ਹੈ ਜਾਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਤਸੀ ਇਸ ਦੀ ਜ਼ਿੰਮੇਵਾਰੀ ਲਵੋਗੇ। ਪ੍ਰਬੰਧਕ ਕੋਲ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਲੋਕਾਂ ਨਾਲ ਮਿਲ ਕੇ ਇਸ ਨਜ਼ਾਇਜ ਤਰੀਕੇ ਨਾਲ ਬੰਦ ਕੀਤਾ ਯੂ-ਟਰਨ ਨੂੰ ਖੁਲਵਾਇਆ।

SHOW MORE