HOME » Top Videos » Punjab
Share whatsapp

ਖ਼ਬਰ ਦਾ ਅਸਰ: ਸੁੱਕੀਆਂ ਨਹਿਰਾਂ 'ਚ ਛੱਡਿਆ ਪਾਣੀ, ਦੇਖੋ ਵੀਡੀਓ

Punjab | 08:02 PM IST Aug 23, 2019

ਇੱਕ ਪਾਸੇ ਪਾਣੀ ਕਰਕੇ ਤਬਾਹੀ ਦਾ ਮੰਜ਼ਰ ਹੈ ਅਤੇ ਦੂਜੇ ਪਾਸੇ ਬਰਨਾਲਾ ਦੀਆਂ 2 ਨਹਿਰਾਂ ਪਾਣੀ ਨਾ ਹੋਣ ਕਰਕੇ ਸੁਰਖੀਆਂ ਚ ਸਨ। ਪਰ ਨਿਊਜ਼18 ‘ਤੇ ਖਬਰ ਨਸ਼ਰ ਹੋਣ ਤੋਂ ਬਾਅਦ ਨਹਿਰੀ ਵਿਭਾਗ ਹਰਕਤ ਚ ਆਇਆ ਤੇ ਬਰਨਾਲਾ ਦੇ ਪਿੰਡ ਟੱਲੇਵਾਲ ਤੇ ਹਰੀਗੜ੍ਹ ਤੋਂ ਲੰਘਦੀਆਂ ਇਹ ਨਹਿਰਾਂ ਚ ਅੱਜ ਪਾਣੀ ਛੱਡ ਦਿੱਤਾ ਗਿਆ। ਜੋ ਕੱਲ ਤੱਕ ਸੁੱਕੀਆਂ ਨਜ਼ਰ ਆ ਰਹੀਆਂ ਸਨ। ਜੇਕਰ ਇਨ੍ਹਾਂ ਨਦੀਆਂ ਦਾ ਲਿੰਕ ਵੇਖਿਆ ਜਾਵੇ ਤਾਂ ਇਹ ਰੋਪੜ ਤੇ ਪਟਿਆਲਾ ਸਾਈਡ ਤੋਂ ਹੋ ਕੇ ਗੁਜ਼ਰਦੀਆਂ ਹਨ। ਪਰ ਇਹ ਨਹਿਰਾਂ ਸੁੱਕਿਆ ਹੀ ਪਈਆਂ ਸਨ। ਸਥਾਨਕ ਲੋਕਾਂ ਮੁਤਾਬਿਕ ਇਹ ਨਹਿਰਾਂ ਪਿਛਲੇ 1 ਹਫਤੇ ਤੋਂ ਬੰਦ ਪਈਆਂ ਹੋਈਆਂ ਸਨ, ਤੇ ਬੀਤੇ ਦਿਨ ਜਦੋਂ ਇਹ ਖਬਰ ਨਿਊਜ਼18 ਤੇ ਵਿਖਾਈ ਗਈ ਤਾਂ ਖਬਰ ਦਾ ਅਸਰ ਹੋਇਆ ਤੇ ਅੱਜ ਇਹਨਾਂ ਦੋਹਾਂ ਨਹਿਰਾਂ ਚ ਵਿਭਾਗ ਵੱਲੋਂ ਪਾਣੀ ਛੱਡ ਦਿੱਤਾ ਗਿਆ।

SHOW MORE