HOME » Videos » Punjab
Share whatsapp

ਇਹ ਦੁੱਧ ਦੇਖੋਗੇ ਤਾਂ ਪੀਣ ਤੋਂ ਕਰੋਗੇ ਤੌਬਾ-ਤੌਬਾ...

Punjab | 08:58 AM IST Feb 09, 2018

ਬਰਨਾਲਾ: ਸਿਹਤ ਵਿਭਾਗ ਬਰਨਾਲਾ ਅਤੇ ਸੀ.ਆਈ.ਏ. ਸਟਾਫ਼ ਨੇ ਸਾਂਝੇ ਤੌਰ 'ਤੇ ਬਰਨਾਲਾ ਦੇ ਪਿੰਡ ਧੌਲਾ ਦੀ ਇੱਕ ਡੇਅਰੀ 'ਤੇ ਛਾਪੇਮਾਰੀ ਦੌਰਾਨ 150 ਲੀਟਰ ਨਕਲੀ ਦੁੱਧ ਸਮੇਤ ਹੋਰ ਕਈ ਮਿਲਾਵਟੀ ਖਾਦ ਸਮੱਗਰੀ ਬਰਾਮਦ ਕੀਤੀ ਹੈ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੀਤੀ ਗਈ ਛਾਪੇਮਾਰੀ ਦੌਰਾਨ ਇੱਕ ਘਰ ਵਿੱਚ ਚੱਲਦੀ ਡੇਅਰੀ ਤੋਂ 150 ਲੀਟਰ ਮਿਲਾਵਟੀ ਦੁੱਧ ਅਤੇ ਦੁੱਧ ਦੀ ਗੁਣਵੱਤਾ ਵਧਾਉਣ ਲਈ ਇਸਤੇਮਾਲ ਕੀਤੇ ਜਾਣ ਵਾਲਾ ਮਿਲਾਵਟੀ ਸਮਾਨ ਬਰਾਮਦ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਖਾਦ ਪਦਾਰਥਾਂ ਦੇ ਨਮੂਨੇ ਲੈ ਕੇ ਲੈਬਾਰਟਰੀ ਭੇਜੇ ਜਾਣਗੇ ਜਿਸ ਦੀ ਰਿਪੋਰਟ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਅਸਿਸਟੈਂਟ ਕਮਿਸ਼ਨਰ ਫ਼ੂਡ ਬਰਨਾਲਾ ਨੇ ਦੱਸਿਆ ਕਿ ਉਹਨਾਂ ਦੱਸਿਆ ਕਿ ਦੁੱਧ ਵਿੱਚ ਇਸਤੇਮਾਲ ਕੀਤੇ ਜਾਣ ਵਾਲਾ ਮਿਲਾਵਟੀ ਸਮਾਨ ਸਿਹਤ ਲਈ ਵੀ ਕਾਫ਼ੀ ਨੁਕਸਾਨਦੇਹ ਹੈ। ਸੀ.ਆਈ.ਏ. ਇੰਚਾਰਜ ਬਰਨਾਲਾ ਨੇ ਦੱਸਿਆ ਕਿ ਉਕਤ ਡੇਅਰੀ ਮਲਿਕ ਨੂੰ ਗਿਰਫ਼ਤਾਰ ਕਰਕੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

SHOW MORE