HOME » Top Videos » Punjab
Share whatsapp

ਦੋ ਅਲੱਗ-ਅਲੱਗ ਮਾਮਲਿਆਂ 'ਚ 4 ਮੁਲਜ਼ਮਾਂ ਪਾਸੋਂ 100 ਪੇਟੀ ਦੇਸੀ ਸ਼ਰਾਬ, 1000 ਨਸ਼ੇ ਦੇ ਕੈਪਸੂਲ ਬਰਾਮਦ

Punjab | 06:01 PM IST Dec 20, 2018

ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਸ਼ਰਾਬ ਦੀ ਤਸਕਰੀ ਦਾ ਵਪਾਰ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਵੋਟਰਾਂ ਨੂੰ ਲੁਭਾਉਣ ਲਈ ਸ਼ਰਾਬ ਵੰਡੀ ਜਾਂਦੀ ਹੈ। ਬਰਨਾਲਾ ਪੁਲਿਸ ਦੇ ਸੀਆਈਏ ਸਟਾਫ਼ ਵੱਲੋਂ 2 ਅਲੱਗ-ਅਲੱਗ ਮਾਮਲਿਆਂ ਵਿੱਚ 100 ਪੇਟੀ ਦੇਸੀ ਸ਼ਰਾਬ ਸਮੇਤ 1000 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਤੇ ਨਾਲ ਹੀ 4 ਮੁਲਜ਼ਮਾਂ ਨੂੰ ਕਾਬੂ ਕੀਤਾ। ਪੁਲਿਸ, ਮੁਲਜ਼ਮਾਂ ਪਾਸੋਂ 3 ਗੱਡੀਆਂ ਵੀ ਕਾਬੂ ਕੀਤੀਆਂ ਗਈਆਂ ਹਨ। 

ਬਰਨਾਲਾ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਜਗ੍ਹਾ-ਜਗ੍ਹਾ ਨਾਕੇਬੰਦੀ ਕੀਤੀ ਗਈ ਹੈ ਜਿਸਜੇ ਚੱਲਦੇ ਬਰਨਾਲਾ ਪੁਲਿਸ ਦੇ ਸੀਆਈਏ ਸਟਾਫ਼ ਨੇ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਦੋ ਅਲੱਗ-ਅਲੱਗ ਮਾਮਲਿਆਂ ਵਿੱਚ 100 ਪੇਟੀ ਚੰਡੀਗੜ੍ਹ ਮਾਅਰਕਾ ਦੀ ਸ਼ਰਾਬ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਦੋ ਮੁਲਜ਼ਮਾਂ ਪਾਸੋਂ 1000 ਨਸ਼ੇ ਦੇ ਕੈਪਸੂਲ ਵੀ ਬਰਾਮਦ ਕੀਤੇ ਗਏ ਜਿਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ। 

SHOW MORE