HOME » Top Videos » Punjab
Share whatsapp

ਪੰਜਾਬ 'ਚ ਇੱਕ ਪਾਸੇ ਹੜ੍ਹਾਂ ਨਾਲ ਬਰਬਾਦੀ, ਦੂਜੇ ਪਾਸੇ ਇਹ ਨਹਿਰਾਂ ਪਈਆਂ ਸੁੱਕੀਆਂ

Punjab | 11:14 AM IST Aug 23, 2019

ਜਿੱਥੇ ਪੰਜਾਬ ਵਿੱਚ ਹੜ੍ਹਾਂ ਕਾਰਨ ਬਰਬਾਦੀ ਦਾ ਆਲਮ ਹੈ, ਉੱਥੇ ਹੀ ਬਰਨਾਲਾ ਦੀਆਂ ਦੋ ਨਹਿਰਾਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਟੱਲੇਵਾਲ ਪਿੰਡ ਤੋਂ ਗੁਜਰਦੀ ਨਹਿਰ ਤੇ ਦੂਜੀ ਹਰੀਗੜ੍ਹ ਪਿੰਡ ਤੋਂ ਗੁਜਰਦੀ ਨਹਿਰ ਕਈ ਦਿਨਾਂ ਤੋਂ ਸੁੱਕੀ ਪਈ ਹੋਈ। ਜੇਕਰ ਇੰਨ੍ਹਾਂ ਨਹਿਰਾਂ ਦਾ ਲਿੰਕ ਵੇਖਿਆ ਜਾਵੇ ਤਾਂ ਇਹ ਰੋਪੜ ਤੇ ਪਟਿਆਲਾ ਸਾਈਡ ਤੋਂ ਹੋ ਕੇ ਗੁਜਰਦੀਆਂ ਹਨ। ਪਰ ਇੰਨ੍ਹਾਂ ਨਹਿਰਾਂ ਨੂੰ ਸੁੱਕਾ ਰੱਖਣਾ ਕਈ ਸਵਾਲ ਖੜ੍ਹੇ ਕਰਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਕਿ ਇਹ ਨਹਿਰਾਂ ਪਿਛਲੇ 1 ਹਫਤੇ ਤੋਂ ਬੰਦ ਪਈਆਂ ਹੋਈਆਂ ਹਨ।

ਜਦੋਂ ਇਸ ਸਬੰਧੀ ਐੱਸਡੀਐੱਮ ਬਰਨਾਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਬੰਧਿਤ ਵਿਭਾਗ ਦਾ ਤਰਕ ਹੈ ਕਿ ਬਰਸਾਤ ਦੇ ਮੌਸਮ ਦੌਰਾਨ ਪਾਣੀ ਦੀ ਜਿਆਦਾ ਜਰੂਰਤ ਨਹੀਂ ਹੈ। ਇਸ ਕਰਕੇ ਨਹਿਰਾਂ ਚ ਪਾਣੀ ਨਹੀਂ ਛੱਡਿਆ ਗਿਆ। ਉੱਪਰ ਅੱਪਲੋਡ ਵੀਡੀਓ ਵਿੱਚ ਦੇਖੋ ਹੈਰਾਨ ਕਰਨ ਵਾਲੀ ਸਾਰੀ ਰਿਪੋਰਟ।

SHOW MORE