HOME » Videos » Punjab
Share whatsapp

ਪੂਰੇ ਪੰਜਾਬ ਵਿਚ ਬਸੰਤ ਪੰਚਮੀ ਦੀਆਂ ਰੌਣਕਾਂ

Punjab | 02:55 PM IST Feb 10, 2019

ਪੂਰੇ ਪੰਜਾਬ ਵਿਚ ਬਸੰਤ ਪੰਚਮੀ ਦੀਆਂ ਰੌਣਕਾਂ ਵੇਖਣ ਨੂੰ ਮਿਲੀਆਂ। ਲੋਕਾਂ ਨੇ ਨੱਚ ਗਾ ਤੇ ਪਤੰਗਾਂ ਉਡਾ ਕੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ। ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਗੁਰੂਸਰ ਵਿਚ ਬਸੰਤ ਪੰਚਮੀ ਦਾ ਵੱਖਰਾ ਰੰਗ ਦੇਖਣ ਨੂੰ ਮਿਲਿਆ, ਜਿਥੇ ਪੂਰੇ ਪੰਜਾਬੀ ਪਹਿਰਾਵੇ ਵਿੱਚ ਪਿੰਡ ਦੇ ਨੌਜਵਾਨਾਂ ਨੇ ਤੁਰਲੇ ਵਾਲੀਆਂ ਪੱਗਾ ਬੰਨ੍ਹ ਕੇ ਖੇਤਾਂ ਵਿਚ ਨੱਚ ਟੱਪ ਕੇ ਬਸੰਤ ਮਨਾਈ।

ਸਰਹੱਦੀ ਇਲਾਕੇ ਫਿਰੋਜ਼ਪੁਰ ਵਿਚ ਬਸੰਤ ਪੰਚਮੀ ਦਾ ਤਿਉਹਾਰ ਕਾਫੀ ਮਸ਼ਹੂਰ ਹੈ। ਇਥੇ ਦੇਸ਼ ਦੇ ਕੋਨੇ ਕੋਨੇ ਤੋਂ ਪਤੰਗਬਾਜੀ ਦੇ ਸੌਕੀਨ ਪੁੱਜੇ ਤੇ ਰੌਣਕਾਂ ਲਾਈਆਂ। ਪੰਜਾਬ ਵਿਚ ਇਸ ਦਿਨ ਨਾਲ ਸਬੰਧਤ ਇਕ ਮੇਲਾ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਲੱਗਦਾ ਹੈ, ਜਿਹੜਾ ਕਿ ਇਕ ਇਤਿਹਾਸਕ ਘਟਨਾ ਨਾਲ ਜੁੜਿਆ ਹੋਇਆ ਹੈ ਅਤੇ ਇਥੇ ਬਣੇ ਸਰੋਵਰ ਵਿਚ ਸ਼ਰਧਾਲੂ ਬੜੀ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਦੇ ਹਨ।

ਇਸ ਤਰ੍ਹਾਂ ਕਈ ਇਤਿਹਾਸਕ, ਪੌਰਾਣਿਕ ਅਤੇ ਮੌਸਮੀ ਵਿਸ਼ੇਸ਼ਤਾਵਾਂ ਨਾਲ ਜੁੜਿਆ ਬਸੰਤ ਪੰਚਮੀ ਦਾ ਇਹ ਦਿਨ ਇਕ ਵਿਸ਼ੇਸ਼ ਸਥਾਨ ਰੱਖਦਾ ਹੈ। ਬਸੰਤ ਦਾ ਤਿਉਹਾਰ ਮਾਲਵਾ, ਪੰਜਾਬ ਵਿਚ ਮਨਾਇਆ ਜਾਂਦਾ ਹੈ ਜਿੱਥੇ ਲੋਕ ਪਤੰਗ ਉਡਾਉਣ ਲਈ ਇਕੱਠੀਆਂ ਪ੍ਰਬੰਧ ਕਰਦੇ ਹਨ।  ਬਸੰਤ ਦੇ ਇਸ ਮੌਸਮ ਨੂੰ ਪ੍ਰਕਿਰਤੀ ਵਿਚ ਇਕ ਨਵੀਂ ਚੇਤਨਾ ਦਾ ਸੂਚਕ ਮੰਨਿਆ ਜਾਂਦਾ ਹੈ ਕਿਉਂਕਿ ਬਸੰਤ ਰੁੱਤ ਦੀ ਦਸਤਕ ਤੋਂ ਪਹਿਲਾਂ ਕੜਾਕੇ ਦੀ ਪੈ ਰਹੀ ਠੰਡ ਦਾ ਦਬਾਅ ਘਟ ਜਾਂਦਾ ਹੈ ਅਤੇ ਦਰੱਖਤਾਂ ਤੇ ਪੌਦਿਆਂ ਦੇ ਝੜੇ ਪੱਤੇ ਅਤੇ ਫੁੱਲ ਫਿਰ ਤੋਂ ਨਵੇਂ ਰੂਪ ਵਿਚ ਖਿੜ ਉੱਠਦੇ ਹਨ।

 

SHOW MORE