HOME » Top Videos » Punjab
Share whatsapp

ਬਠਿੰਡਾ ਪੁਲਿਸ ਦੀ ਗੁੰਡਾਗਰਦੀ, ਪਹਿਲਾਂ ਮੰਗਿਆ ਲਾਈਸੈਂਸ, ਫਿਰ ਜੜਿਆ ਥੱਪੜ

Punjab | 12:22 PM IST Aug 12, 2019

ਬਠਿੰਡਾ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਦੌਰਾਨ ਪੀੜਤ ਨੌਜਵਾਨ ਨਾਲ ਇੱਕ ਮਹਿਲਾ ਵੀ ਮੌਜੂਦ ਸੀ ਜਿਸ ਨੇ ਪੁਲਿਸ ਨੂੰ ਥੱਪੜ ਮਾਰਨ ਤੋਂ ਰੋਕਿਆ। ਜਦੋਂਕਿ ਇਸ ਦੌਰਾਨ ਡੀਐਸਪੀ ਬਠਿੰਡਾ ਦਿਹਾਤੀ ਗੋਪਾਲ ਚੰਦ ਵੀ ਮੌਕੇ 'ਤੇ ਮੌਜੂਦ ਸਨ ਪਰ ਜਦ ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਮੌਕੇ 'ਤੇ ਮੌਜੂਦ ਹੋਣ ਤੋਂ ਇਨਕਾਰ ਕਰ ਦਿੱਤਾ।

ਪੁਲਿਸ ਹੁੰਦੀ ਤਾਂ ਲੋਕਾਂ ਦੀ ਮਦਦ ਕਰਨ ਲਈ ਪਰ ਪੰਜਾਬ ਪੁਲਿਸ ਤੋਂ ਇਹ ਉਮੀਦ ਘੱਟ ਹੀ ਰੱਖਿਓ। ਸ਼ਾਇਦ ਇਹ ਤਸਵੀਰਾਂ ਕੁੱਝ ਅਜਿਹੇ ਹੀ ਸੰਕੇਤ ਦੇ ਰਹੀ ਹੈ। ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਤੇ ਆਪਣੇ ਮਹਿਕਮੇ ਨੂੰ ਸ਼ਰਮਸਾਰ ਕਰਦੇ ਇੰਸਪੈਕਟਰ ਨਰਿੰਦਰ ਦੀ ਹਰਕਤ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ। ਖ਼ਾਕੀ ਨੂੰ ਦਾਗ਼ਦਾਰ ਕਰਦੀਆਂ ਇਹ ਤਸਵੀਰਾਂ ਬਠਿੰਡਾ ਦੀਆਂ ਹਨ, ਜਿੱਥੇ ਇੱਕ ਕਾਰ ਚਾਲਕ ਇਹ SHO ਨਰਿੰਦਰ ਸਿੰਘ ਥੱਪੜ ਮਾਰ ਕੇ ਆਪਣਾ ਰੋਹਬ ਝਾੜ ਰਿਹਾ, ਜਿਸ ਨੇ ਕਾਰ ਚਾਲਕ ਨੂੰ ਪਹਿਲਾਂ ਥੱਪੜ ਮਾਰਿਆ ਤੇ ਫਿਰ ਉਸ ਦੀ ਕਾਰ ਦੀ ਚਾਬੀ ਕੱਢ ਲਈ ਗਈ। ਤੁਸੀਂ ਦੇਖ ਵੀ ਲਓ ਤੇ ਸੁਣ ਵੀ ਲਓ SHO ਸਾਹਬ ਦੀ ਇਹ ਕਰਤੂਤ।

ਪੰਜਾਬ ਪੁਲਿਸ ਪਹਿਲਾ ਵੀ ਆਪਣੀ ਅਜਿਹੀਆਂ ਹਰਕਤਾਂ ਕਾਰਨ ਚਰਚਾ ਚ ਰਹਿੰਦੀ ਹੈ। ਹੁਣ SHO ਨਰਿੰਦਰ ਨੇ ਆਪਣੀ ਇਸ ਬਹਾਦਰੀ ਨਾਲ ਪੰਜਾਬ ਪੁਲਿਸ ਦੇ ਮੋਢਿਆਂ ਉੱਤੇ ਇੱਕ ਹੋਰ ਸਟਾਰ ਲਗਵਾ ਦਿੱਤਾ ਹੋਵੇ, ਸ਼ਾਇਦ ਐਸਐੱਚਓ ਨੇ ਪਹਿਲਾ ਇਸ ਨੌਜਵਾਨ ਤੋਂ ਲਾਇਸੈਂਸ ਮੰਗਿਆ। ਇਸ ਤੋਂ ਪਹਿਲਾ ਕਿ ਇਹ ਨੌਜਵਾਨ SHO ਸਾਹਬ ਦੀ ਸ਼ਾਨ ਚ ਕੋਈ ਗੁਸਤਾਖ਼ੀ ਕਰਦਾ। ਜਨਾਬ ਤੱਪੜ ਵੀ ਜੜ੍ਹ ਦਿੱਤਾ। ਨੌਜਵਾਨ ਕੋਲ ਖੜੀ ਮਹਿਲ ਦੀ ਵੀ SHO ਸਾਹਬ ਨੂੰ ਕੋਈ ਪ੍ਰਵਾਹ ਨਹੀਂ ਸੀ। ਖਾਖੀ ਦਾ ਨਸ਼ਾ ਇਸ ਕਦਰ ਸੀ ਜਨਾਬ ਨੂੰ ਕਿ ਥੱਪੜ ਜੜਨ ਤੋਂ ਬਾਅਦ ਵੀ ਖ਼ੂਬ ਰੋਹਬ ਝਾੜਿਆ। ਸ਼ਾਇਦ ਆਪਣੇ ਬਾਕੀ ਮੁਲਜ਼ਮਾਂ ਚ ਧੌਂਸ ਜੋ ਜਮਾਉਣ ਸੀ। ਇੱਕ ਵਾਰ ਵੇਖ ਲਓ ਕਿ SHO ਨਰਿੰਦਰ ਆਪਣੀ ਡਿਊਟੀ ਕਿਵੇਂ ਨਿਭਾਉਂਦੇ ਹਨ।

ਹੁਣ ਇਸ ਮਾਮਲੇ ਦੀ ਜਾਂਚ ਖ਼ੁਦ ਡੀਐਸਪੀ ਕਰਨਗੇ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਡੀਐੱਸਪੀ ਦੇ ਢਿੱਲ ਮੱਠ ਵਾਲੇ ਬਿਆਨ ਤੋਂ ਲੱਗ ਰਿਹਾ ਹੈ ਸ਼ਾਇਦ ਉਹ ਵੀ ਇਸ ਮਾਮਲੇ ਉੱਤੇ ਕੋਈ ਕਾਰਵਾਈ ਕਰਨ ਦੇ ਰੌਂਅ ਵਿੱਚ ਨਹੀਂ ਹਨ। ਉਹ ਖ਼ੁਦ ਐਸਐੱਚਓ ਤੇ ਕਾਰਵਾਈ ਕਰਨ ਦੀ ਵਜ੍ਹਾ ਵੀਡੀਓ ਬਣਾਉਣ ਵਾਲੇ ਪੱਤਰਕਾਰ ਉੱਤੇ ਹੀ ਕਾਰਵਾਈ ਦੀ ਗੱਲ ਕਰ ਰਹੇ ਹਨ। ਉੱਪਰ ਅੱਪਲੋਡ ਵੀਡੀਓ ਵਿੱਚ ਤੁਸੀਂ ਖ਼ੁਦ ਹੀ ਦੇਖੋ। ਖ਼ੈਰ ਇਹ ਪਹਿਲੀ ਵਾਰੀ ਹੀ ਜਦੋਂ ਕਿਸੇ ਖ਼ਾਕੀ ਵਾਲੇ ਦਾ ਹੱਥ ਉੱਠੇ ਤੇ ਕਿਸੇ ਬੇਕਸੂਰ ਦਾ ਕੰਨ ਨਾ ਸੇਕਿਆ ਗਿਆ ਹੋਵੇ।

SHOW MORE