HOME » Top Videos » Punjab
Share whatsapp

ਨਾਕੇ 'ਤੇ ਨੌਜਵਾਨ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਸੁਣੋ DSP ਦਾ ਗੈਰ-ਜ਼ਿੰਮੇਵਾਰਾਨਾ ਬਿਆਨ

Punjab | 04:37 PM IST Aug 12, 2019

ਬਠਿੰਡਾ ਪੁਲਿਸ ਵੱਲੋਂ ਨਾਕੇ ਉਤੇ ਇਕ ਕਾਰ ਸਵਾਰ ਨੌਜਵਾਨ ਨੂੰ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋਈ ਹੈ। ਪੁਲਿਸ ਨੇ ਮਾਮਲਾ ਭਖਦਾ ਵੇਖ ਤੁਰਤ ਇਸ ਦੀ ਜਾਂਚ ਡੀਐਸਪੀ ਬਠਿੰਡਾ ਦਿਹਾਤੀ ਗੋਪਾਲ ਚੰਦ ਨੂੰ ਦੇ ਕੇ ਦੋ ਦਿਨ ਵਿਚ ਰਿਪੋਰਟ ਵੀ ਮੰਗ ਲਈ। ਡੀਐਸਪੀ ਦੋ ਦਿਨਾਂ ਬਾਅਦ ਕੀ ਰਿਪੋਰਟ ਦੇਣਗੇ, ਇਹ ਸਚਾਈ ਬਾਰੇ ਇਕ ਹੋਰ ਵੀਡੀਓ ਸਾਹਮਣੇ ਹੈ।

ਡੀਐਸਪੀ ਆਖ ਰਿਹਾ ਹੈ ਕਿ ਥੱਪੜ ਮਾਰ ਕੇ ਪੁਲਿਸ ਨੇ ਕੁਝ ਗਲਤ ਨਹੀਂ ਕੀਤਾ। ਪੁਲਿਸ ਦੀ ਗਲਤੀ ਮੰਨਣ ਦੀ ਤਾਂ ਪੱਤਰਕਾਰਾਂ ਨੂੰ ਧਮਕੀ ਦਿੰਦਾ ਹੋਇਆ ਆਖ ਰਿਹਾ ਹੈ ਕਿ ਪੱਤਰਕਾਰ ਨੇ ਵੀਡੀਓ ਵਾਇਰਲ ਕਰ ਕੇ ਮੁੰਡੇ ਦੀ ਬਦਨਾਮੀ ਕਰ ਦਿੱਤੀ ਹੈ ਜਿਸ ਕਾਰਨ ਉਹ ਖ਼ੁਦਕੁਸ਼ੀ ਕਰਨ ਦੀ ਗੱਲ ਆਖ ਰਿਹਾ ਹੈ। ਇਸ ਲਈ ਮੁੰਡੇ ਦਾ ਪਿਉ ਤੁਹਾਡੇ ਉਤੇ ਕੇਸ ਕਰਨ ਦੀ ਸੋਚ ਰਿਹਾ ਹੈ। ਪੁਲਿਸ ਦਾ ਪਰਿਵਾਰ ਨਾਲ ਸਮਝੌਤਾ ਹੋ ਗਿਆ ਹੈ ਤੇ ਹੁਣ ਇਸ ਮਾਮਲੇ ਨੂੰ ਇਥੇ ਹੀ ਨਿਬੇੜ ਦਿਉ। ਡੀਐਸਪੀ ਆਖ ਰਿਹਾ ਹੈ ਕਿ ਚਪੇੜ ਵੱਜੀ ਦਾ ਕਿਸੇ ਨੂੰ ਪਤਾ ਨਹੀਂ ਸੀ ਲੱਗਾ, ਪਰ ਮੀਡੀਆ ਨੇ ਮੁੰਡੇ ਦੀ ਬਦਨਾਮੀ ਕਰ ਦਿੱਤੀ।

ਦੱਸ ਦਈਏ ਕਿ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਆਪਣੇ ਪਰਿਵਾਰ ਨਾਲ ਜਾ ਰਹੇ ਕਾਰ ਸਵਾਰ ਨੌਜਵਾਨ ਨੂੰ ਰੋਕ ਕੇ SHO ਨਰਿੰਦਰ ਸਿੰਘ ਨੇ ਥੱਪੜ ਮਾਰ ਦਿੱਤਾ ਤੇ ਕਾਰ ਦੀ ਚਾਬੀ ਵੀ ਖੋਹ ਲਈ। SHO ਨੇ ਪਹਿਲਾਂ ਇਸ ਨੌਜਵਾਨ ਤੋਂ ਲਾਇਸੈਂਸ ਮੰਗਿਆ ਤੇ ਫਿਰ ਮੂੰਹ ਉਤੇ ਚਪੇੜ ਮਾਰ ਦਿੱਤੀ।

SHOW MORE