HOME » Top Videos » Punjab
Share whatsapp

ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਵਾਲਿਆਂ 'ਤੇ ਮਾਨ ਨੇ ਸੁੱਟੇ ਫੁੱਲ ਤੇ ਕੀਤਾ ਡਾਂਸ..ਦੇਖੋ ਵੀਡੀਓ

Punjab | 12:58 PM IST May 14, 2019

ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਵੱਲੋਂ ਗੋਦ ਲਏ ਪਿੰਡ ਬੇਨੜਾ ਵਿੱਚ ਮਾਨ ਦਾ ਸਖ਼ਤ ਵਿਰੋਧ ਹੋਇਆ ਹੈ। ਸੰਗਰੂਰ ਸੀਟ ਤੋਂ ਆਪ ਦੇ ਉਮੀਦਵਾਰ ਮਾਨ ਜਦੋਂ ਧੂਰੀ ਵਿੱਚ ਰੋਡ ਸ਼ੋਅ ਕਰਨ ਤੋਂ ਬਾਅਦ ਬੇਨੜਾ ਪਹੁੰਚੇ ਤਾਂ ਲੋਕ ਕਾਲੀਆਂ ਝੰਡੀਆਂ ਦਿਖਾਉਣ ਲੱਗੇ। ਆਪਣੇ ਗੋਦ ਲਈ ਪਿੰਡ ਵਿਕਾਸ ਨਾ ਹੋਣ ਦੇ ਵਿਰੋਧ ਵਜੋਂ ਲੋਕਾਂ ਨੇ ਮਾਨ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਗਟ ਕੀਤਾ। ਇਸ ਸਭ ਦੇ ਵਿੱਚ ਮਾਨ ਵਿਰੋਧ ਕਰਨ ਵਾਲਿਆਂ ਤੇ ਫੁੱਲਾਂ ਦੀ ਵਰਖਾ ਕੀਤੀ ਤੇ ਫਾਰਚੂਨ ਗੱਡੀ ਦੀ ਛੱਤ ਤੇ ਖੜ੍ਹੇ ਹੋ ਕੇ ਡਾਂਸ ਕਰਨ ਲੱਗੇ।

ਵਿਰੋਧ ਕਰਨ ਵਾਲੇ ਲੋਕਾਂ ਦਾ ਕਹਿਣਾ ਸੀ ਕਿ 2014 ਵਿੱਚ ਐੱਮ ਪੀ ਬਣਨ ਤੋਂ ਬਾਅਦ ਮਾਨ ਨੇ ਇਹ ਪਿੰਡ ਗੋਦ ਲਿਆ ਸੀ ਪਰ ਪਿੰਡ ਦਾ ਕੁੱਝ ਨਹੀਂ ਸੰਵਾਰਿਆ। ਪਿੰਡ ਦਾ ਕੋਈ ਵਿਕਾਸ ਨਾ ਹੋਣ ਕਾਰਨ ਉਨ੍ਹਾਂ ਨੇ ਮਾਨ ਦਾ ਵਿਰੋਧ ਕੀਤਾ ਹੈ।

ਲਗਾਤਾਰ ਹੋ ਰਹੇ ਇਸ ਵਿਰੋਧ ਬਾਰੇ ਜਦੋਂ ਕੇਜਰੀਵਾਲ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਇਸ ਨੂੰ ਸਾਜ਼ਿਸ਼ ਕਰਾਰ ਦਿੱਤਾ। ਉਹਨਾਂ ਕਿਹਾ ਕਿ ਵਿਰੋਧ ਕਰਨ ਵਾਲੇ ਇਹ ਲੋਕ 250-250 ਰੁਪਏ ਦੇ ਕੇ ਲਿਆਂਦੇ ਗਏ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਉਹਨਾਂ ਦਾ ਮੁਕਾਬਲਾ ਅਕਾਲੀ ਦਲ ਨਹੀਂ, ਕਾਂਗਰਸ ਦੇ ਨਾਲ ਹੈ।

SHOW MORE