HOME » Videos » Punjab
Share whatsapp

ਆਮ ਆਦਮੀ ਪਾਰਟੀ ਇੱਕ ਵਾਰ ਫਿਰ ਚਿੱਟੇ ਦਾ ਮੁੱਦਾ ਲੈ ਕੇ ਲੋਕ ਸਭਾ ਚੋਣ ਮੈਦਾਨ 'ਚ ਨਿਤਰੇਗੀ

Punjab | 06:29 PM IST Jan 12, 2019

ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰਜ਼ ਉਤੇ ਹੀ ਆਮ ਅਦਮੀ ਪਾਰਟੀ ਇੱਕ ਵਾਰ ਫੇਰ ਚਿੱਟੇ ਨੂੰ ਮੁੱਦਾ ਬਣਾ ਕੇ ਹੀ ਲੋਕ ਸਭਾ ਦੇ ਮੈਦਾਨ ਵਿੱਚ ਨਿੱਤਰੇਗੀ ਤੇ ਖੁਦ ਮਜੀਠੀਆ ਤੋਂ ਮੁਆਫ਼ੀ ਮੰਗਣ ਵਾਲੇ ਕੇਜਰੀਵਾਲ ਹੀ ਸਿਆਸੀ ਰੈਲੀ ਦੌਰਾਨ ਇਸ ਦੀ ਸ਼ੁਰੂਆਤ ਕਰ ਸਕਦੇ ਹਨ। ਇਹ ਸੰਕੇਤ ਆਪ ਸਾਂਸਦ ਭਗਵੰਤ ਮਾਨ ਨੇ ਨਿਊਜ਼-18 ਨਾਲ ਖਾਸ ਤੌਰ ਉਤੇ ਕੀਤੀ ਗੱਲਬਾਤ ਦੌਰਾਨ ਦਿੱਤੇ ਨੇ। ਲੋਕ ਸਭਾ ਚੋਣਾ ਤੋਂ ਪਹਿਲਾ ਅਰਵਿੰਦ ਕੇਜਰੀਵਾਲ ਪੰਜਾਬ ਚ 3 ਰੈਲੀਆਂ ਕਰਨ ਲਈ ਪੰਜਾਬ ਆ ਰਹੇ ਹਨ ਤੇ  20 ਜਨਵਰੀ ਨੂੰ ਬਰਨਾਲਾ ਵਿੱਚ ਲੋਕ ਸਭਾ ਚੋਣਾਂ ਲਈ ਪਹਿਲੀ ਸਿਆਸੀ ਰੈਲੀ ਕਰਨਗੇ, ਭਗਵੰਤ ਮਾਨ ਮੁਤਾਬਕ ਉਹ ਖੁਦ ਬਰਨਾਲਾ ਰੈਲੀ ਵਿੱਚ ਕੇਜਰੀਵਾਲ ਨੂੰ ਡਰੱਗ ਦੇ ਮਸਲੇ ਉੱਤੇ ਬੋਲਣ ਲਈ ਕਹਿਣਗੇ ਕਿਉਂਕਿ ਨਸ਼ਾ ਅਜੇ ਵੀ ਪੰਜਾਬ ਦਾ ਸਭ ਤੋਂ ਭੱਖਵਾਂ ਮੁੱਦਾ ਹੈ ਹਾਲਾਂਕਿ ਭਗਵੰਤ ਮਾਨ ਮਜੀਠੀਆ ਤੋਂ ਮੰਗੀ ਮੁਆਫੀ ਉਤੇ ਵੀ ਸਫਾਈਆਂ ਦਿੰਦੇ ਵੀ ਨਜ਼ਰ ਆਏ।

SHOW MORE