HOME » Top Videos » Punjab
Share whatsapp

ਮਾਨ ਤੇ ਢਿੱਲੋਂ 'ਚ ਸ਼ਰਾਬ ਨੂੰ ਲੈ ਕੇ ਛਿੜੀ ਜੰਗ, ਜਾਣੋ ਸਾਰਾ ਮਾਮਲਾ...

Punjab | 12:34 PM IST May 01, 2019

ਲੋਕ ਸਭਾ ਚੋਣਾਂ ਨੂੰ ਲੈ ਕੇ ਸੂਬੇ 'ਚ ਪ੍ਰਚਾਰ ਸਿਖ਼ਰਾਂ ਉੱਤੇ ਹੈ। ਪ੍ਰਚਾਰ ਦੇ ਨਾਲ ਨਾਲ ਲੀਡਰਾਂ ਚ ਜ਼ੁਬਾਨੀ ਜੰਗ ਵੀ ਭਖੀ ਹੋਈ ਹੈ। ਸੰਗਰੂਰ ਵਿੱਚ ਇਨ੍ਹੀਂ ਦਿਨੀਂ ਆਪ ਦੇ ਮੌਜੂਦਾ ਸੰਸਦ ਭਗਵੰਤ ਮਾਨ ਤੇ ਕੇਵਲ ਢਿੱਲੋਂ ਸ਼ਰਾਬ ਨੂੰ ਲੈ ਕੇ ਮਿਹਣੋ-ਮਿਹਣੀ ਹੋ ਰਹੇ ਹਨ।

ਬੀਤੇ ਦਿਨੀਂ ਭਗਵੰਤ ਮਾਨ ਵੱਲੋਂ ਆਪਣੇ ਫੇਸ ਬੁੱਕ ਪੇਜ ਉੱਤੇ ਇੱਕ ਤਸਵੀਰ ਨੂੰ ਪੋਸਟ ਕਰ ਕੇ ਇਸ ਜ਼ੁਬਾਨੀ ਜੰਗ ਨੂੰ ਹੋਰ ਹਵਾ ਦਿੱਤੀ। ਇੰਨਾ ਹੀ ਨਹੀਂ ਮਾਨ ਨੇ ਬਕਾਇਦਾ ਫ਼ੋਟੋ ਲਈ ਕੈਪਸ਼ਨ ਪਾਈ ਹੈ ਜਿਸ ਤੰਜ਼ ਭਰੇ ਲਹਿਜ਼ੇ 'ਚ ਕੇਵਲ ਢਿੱਲੋਂ ਉੱਤੇ ਹਮਲਾ ਬੋਲਿਆ ਹੈ। ਦੋਸਤੋ ਕੇਵਲ ਢਿੱਲੋਂ ਦੀ ਇਸ ਫ਼ੋਟੋ ਨੂੰ ਵਾਇਰਲ ਨਾ ਕਰਿਓ। ਫੇਰ ਕੀ ਹੋਇਆ ਜੇ ਢਿੱਲੋਂ ਦੇ ਹੱਥ 'ਚ ਗਿਲਾਸ ਫੜਿਆ ਹੋਇਆ। ਇਹ ਗਿਲਾਸ ਭਗਵੰਤ ਮਾਨ ਦੇ ਹੱਥ ਵਿੱਚ ਪਾਪ ਹੈ ਪਰ ਇਨ੍ਹਾਂ ਨੂੰ ਮੁਆਫ਼ ਹੈ।  ਭਗਵੰਤ ਮਾਨ ਦੇ ਇਸ ਫ਼ੋਟੋ ਵਾਰ ਉੱਤੇ ਕੇਵਲ ਢਿੱਲੋਂ ਨੇ ਵੀ ਪਲਟ ਵਾਰ ਕਰਨ ਵਿੱਚ ਦੇਰੀ ਨਹੀਂ ਲਾਈ ਹੈ।

ਹੁਣ ਬੇਸ਼ੱਕ ਕੇਵਲ ਢਿੱਲੋਂ ਨੂੰ ਭਗਵੰਤ ਮਾਨ ਦਾ ਇਹ ਹਮਲਾ ਨਿੱਜੀ ਜਾਪਦਾ ਹੋਵੇ ਪਰ ਇਹ ਸਚਾਈ ਹੈ ਕਿ ਅਜਿਹੇ ਨਿੱਜੀ ਹਮਲਿਆਂ ਦੀ ਸ਼ੁਰੂਆਤ ਖ਼ੁਦ ਕੇਵਲ ਢਿੱਲੋਂ ਨੇ ਕੀਤੀ ਸੀ। ਇੱਕ ਚੋਣ ਸਭਾ ਦੌਰਾਨ ਕੇਵਲ ਢਿੱਲੋਂ ਨੇ ਭਗਵੰਤ ਮਾਨ ਨੂੰ ਸ਼ਰਾਬੀ ਕਹਿ ਦਿੱਤਾ ਸੀ। ਖ਼ੈਰ ਚੋਣਾਂ ਦੌਰਾਨ ਲੀਡਰਾਂ ਵੱਲੋਂ ਇੱਕ ਦੂਜੇ ਉੱਤੇ ਇਲਜ਼ਾਮ ਬਾਜ਼ੀ ਕਰਨੀ ਆਮ ਗੱਲ ਹੈ। ਪਰ ਇਹ ਇਲਜ਼ਾਮ ਬਾਜ਼ੀਆਂ ਦਾ ਇਹ ਅੰਦਾਜ਼ ਸੰਗਰੂਰ ਦੇ ਲੋਕਾਂ ਨੂੰ ਕਿੰਨਾ ਕੁ ਭਾਉਂਦਾ ਇਹ ਤਾਂ ਵਕਤ ਹੀ ਦੱਸੇਗਾ।

SHOW MORE
corona virus btn
corona virus btn
Loading