ਭੁੱਲਾਂ ਦੀ ਮਾਫ਼ੀ ਹੁੰਦੀ, ਪਾਪਾਂ ਦੀ ਨਹੀਂ: ਭਗਵੰਤ ਮਾਨ
Punjab | 02:23 PM IST Dec 08, 2018
ਪੰਕਜ ਕਪਾਹੀ
ਸ਼੍ਰੋਮਣੀ ਅਕਾਲੀ ਦਲ ਵੱਲੋਂ ਭੁੱਲਾਂ ਬਖ਼ਸ਼ਾਉਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਮੰਗੀ ਗਈ ਮਾਫੀ ਤੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਮਾਫੀ ਗਲਤੀ ਦੀ ਹੁੰਦੀ ਹੈ, ਪਾਪਾ ਦੀ ਨਹੀਂ ਹੁੰਦੀ। ਅਕਾਲ ਤਖ਼ਤ ਦੇ ਬਿਨਾ ਬੁਲਾਏ ਸੇਵਾ ਕਰਨ ਚਲੇ ਗਏ ਕਿਉਂਕਿ ਲੋਕ ਉਨ੍ਹਾਂ ਨੂੰ ਪਿੰਡਾਂ ਵਿੱਚ ਵੜਣ ਨਹੀਂ ਦੇ ਰਹੇ।
ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਭੁੱਲਾਂ ਬਖ਼ਸ਼ਾਉਣ ਦਾ ਡਰਾਮਾ ਕਰ ਰਿਹਾ ਹੈ। ਉਨ੍ਹਾਂ ਕਿਹਾ ਸਰਕਾਰ ਜਾਣ ਦੇ 18 ਮਹੀਨਿਆਂ ਬਾਦ ਇਨ੍ਹਾਂ ਨੂੰ ਭੁੱਲਾਂ ਯਾਦ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲ ਅਣਜਾਣੇ ਵਿੱਚ ਕੋਈ ਭੁੱਲ ਨਹੀਂ ਬਲਕਿ ਸਾਰੀਆਂ ਭੁੱਲਾਂ ਜਾਣੇ ਵਿੱਚ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੂੰ ਮਾਫ ਕਰਨਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਨਸ਼ਾ ਕਰਵਾਉਣਾ, ਪੰਜਾਬ ਨੂੰ ਲੁੱਟਣਾ ਸੇਵਾ ਕਰਕੇ ਖਤਮ ਨਹੀਂ ਹੇਵੋਗਾ। ਉਨ੍ਹਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਜਨਮ ਦਿਨ ਉੱਤੇ ਵਧਾਈ ਦਿੰਦੇ ਹਨ ਪਰ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਖੀਮਾ ਯਾਚਨਾ ਕਰ ਰਿਹਾ ਹੈ।
-
CM ਮਾਨ ਕੋਠੀ ਘੇਰਨ ਜਾ ਰਹੇ ਇਨਸਾਫ਼ ਮੋਰਚੇ ਦਾ ਜਥਾ ਪੁਲਿਸ ਨੇ ਰੋਕਿਆ, ਹਿਰਾਸਤ 'ਚ ਲਿਆ
-
ਰਾਮ ਰਹੀਮ ਦੇ ਗੀਤ 'ਤੇ ਹੰਗਾਮਾ, 'ਬਲਾਤਕਾਰੀ ਤੇ ਕੁਕਰਮੀ ਬੰਦਾ ਨੌਜਵਾਨੀ ਨੂੰ ਕੀ ਸੇਧ...
-
-
ਕੌਮੀ ਇੰਨਸਾਫ਼ ਮੋਰਚਾ ਦਾ ਪੰਥ ਤੋਂ ਹੱਟਕੇ ਕੋਈ ਫੈਸਲਾ ਨਹੀਂ ਹੋਵੇਗਾ : ਬਾਪੂ ਗੁਰਚਰਨ ਸਿੰਘ
-
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਪਹਿਲਾ ਰਾਜ ਪੱਧਰੀ ਜਨਤਾ ਦਰਬਾਰ ਭਲਕੇ
-
ਪ੍ਰਦੂਸ਼ਣ ਦੀ ਸਮੱਸਿਆ ਤੋਂ ਨਜਿੱਠਣ ਲਈ ਇਲੈਕਟ੍ਰਿਕ ਵਾਹਨ ਚੰਗਾ ਵਿਕਲਪ: ਰਾਜਪਾਲ ਦੱਤਾਤ੍ਰੇਅ