HOME » Top Videos » Punjab
Share whatsapp

ਪਾਰਟੀ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਕਰ ਸਕਦੀ ਹੈ- ਭਗਵੰਤ ਮਾਨ

Punjab | 07:45 PM IST Jan 27, 2020

ਹਾਲੇ 2022 ਦੀਆਂ ਚੋਣਾਂ ਵਿਚ ਦੋ ਸਾਲ ਬਾਕੀ ਹਨ। ਪਰ ਪੰਜਾਬ ਦੀ ਸਿਆਸਤ ਵਿਚ ਨਵਜੋਤ ਸਿੰਘ ਸਿੱਧੂ ਦਾ ਜਿਕਰ ਜ਼ਰੂਰ ਹੋ ਰਿਹਾ। ਹੋਰਨਾਂ ਪਾਰਟੀਆਂ ਨੇ ਸਿੱਧੂ ਤੇ ਡੋਰੇ ਪਾਉਣ ਸ਼ੁਰੂ ਕਰ ਦਿੱਤੇ ਹਨ। ਪਹਿਲਾਂ ਟਕਸਾਲੀਆਂ ਵੱਲੋਂ ਸਿੱਧੂ ਉਤੇ ਡੋਰੇ ਪਾਏ ਗਏ ਤੇ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਤੱਕ ਬਣਾਉਣ ਦਾ ਆਫਰ ਦੇ ਦਿੱਤਾ ਤੇ ਹੁਣ ਆਪ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਮਾਨ ਨੇ ਕਿਹਾ ਕਿ ਪਾਰਟੀ ਸਿੱਧੂ ਨਾਲ ਗੱਲ ਕਰ ਸਕਦੀ ਹੈ।

ਭਗਵੰਤ ਮਾਨ ਨੇ ਪਾਰਟੀ ਪੱਧਰ ਤੇ ਨਵਜੋਤ ਸਿੰਘ ਸਿੱਧੂ ਨਾਲ ਗੱਲ ਕਰਨ ਦਾ ਬਿਆਨ ਤਾਂ ਦੇ ਦਿੱਤਾ। ਪਰ ਕੀ ਭਗਵੰਤ ਮਾਨ 2022 ਵਿਚ ਆਪ ਦਾ ਚਿਹਰਾ ਹੋਣਗੇ। ਇਸ ਸਵਾਲ ਨੂੰ ਲੈ ਕੇ ਗੇਂਦ ਹਾਈਕਮਾਨ ਦੇ ਪਾਲੇ ਸੁੱਟ ਗਏ।

 

SHOW MORE