HOME » Videos » Punjab
Share whatsapp

ਹੁਣ ਕੈਮਰੇ ਵੱਲ ਮੂੰਹ ਕਰ ਕੇ ਦੱਸਿਓ ਮਾਨ ਸਾਬ੍ਹ, ਬਲਜਿੰਦਰ ਕੌਰ MLA ਹੈ ਜਾਂ ਨਹੀਂ?

Punjab | 05:29 PM IST Apr 14, 2019

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਹੀ ਹੈ। ਇਹ ਵੀਡੀਓ ਅਸਲ ਵਿੱਚ ਫਰਵਰੀ ਮਹੀਨੇ ਦੀ ਹੈ।

ਵੀਡੀਓ ‘ਚ ਭਗਵੰਤ ਮਾਨ ਨਿਊਜ਼ 18 ਦੇ ਪੱਤਰਕਾਰ ਨੂੰ ਕਹਿ ਰਹੇ ਹਨ ਕਿ ਪਾਰਟੀ ਕਿਸੇ ਵੀ ਵਿਧਾਇਕ ਨੂੰ ਟਿਕਟ ਨਹੀਂ ਦੇਵੇਗੀ। ਪੱਤਰਕਾਰ ਨੇ ਪਹਿਲਾਂ ਸਵਾਲ ਕੀਤਾ ਸੀ ਕਿ ਕਈ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਵਿੱਚ ਉਤਾਰਨ ਦੀ ਚਰਚਾ ਹੈ, ਜਿਸਦੇ ਜਵਾਬ ਵਿੱਚ ਮਾਨ ਨੇ ਕਿਹਾ, ਮੈਨੂੰ ਦੱਸੋ ਤੁਹਾਡਾ ਸੂਤਰ ਕੌਣ ਹੈ, ਮੈਂ ਪਾਰਟੀ ਦਾ ਪ੍ਰਧਾਨ ਹਾਂ, ਕੋਰ ਕਮੇਟੀ ਦਾ ਮੈਂਬਰ ਹਾਂ ਤੇ ਮੈਂ ਕਹਿਨਾ ਹਾਂ ਕਿ ਕਿਸੇ ਵੀ ਐਮਐਲਏ ਨੂੰ ਟਿਕਟ ਨਹੀਂ ਮਿਲੇਗੀ। ਪਰ ਕੱਲ੍ਹ ਹੀ ਪਾਰਟੀ ਨੇ ਤਲਵੰਡੀ ਸਾਬੋ ਐਮਐਲਏ ਨੂੰ ਟਿਕਟ ਦੇਣ ਦੀ ਘੋਸ਼ਣਾ ਕਰ ਦਿੱਤੀ। ਜਿਸ ਨਾਲ ਸਵਾਲ ਖੜ੍ਹੇ ਹੋ ਗਏ ਕਿ ਭਗਵੰਤ ਮਾਨ ਜੁਬਾਨ ਦੇ ਕੱਚੇ ਹਨ ਜਾਂ ਪਾਰਟੀ ਹਾਈਕਮਾਨ ਆਪਣੇ ਪ੍ਰਧਾਨ ਦੀ ਕੋਈ ਗੱਲ ਨਹੀਂ ਸੁਣਦੀ।

SHOW MORE