HOME » Top Videos » Punjab
Share whatsapp

ਕਿਸਾਨਾਂ ਨੇ ਵੀਡੀਓ ’ਚ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਦਾ ਕੀਤਾ ਖ਼ੁਲਾਸਾ, ਥੋੜ੍ਹੇ ਜਿਹੇ ਮੀਂਹ ਨਾਲ ਆਵੇਗੀ ਵੱਡੀ ਮੁਸੀਬਤ...

Punjab | 03:45 PM IST Jul 18, 2019

ਗੁਰੂਹਰਸਹਾਏ ਵਿੱਚ ਤਹਿਸੀਲ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਸ਼ਰੀਹ ਵਾਲਾ ਬਰਾੜ ਦੇ ਨਜ਼ਦੀਕ ਤੋਂ ਲੰਘਦੀ ਨਹਿਰ ਵਿੱਚ ਆ ਰਹੀ ਕਲਾਲ ਬੂਟੀ ਕਿਸੇ ਭਾਰੀ ਵੱਡੀ ਮੁਸੀਬਤ ਨੂੰ ਸੱਦਾ ਦੇ ਰਹੀ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਇਸ ਬੂਟੀ ਨੂੰ ਨਹਿਰ ਚੋਂ ਬਾਹਰ ਕੱਢਣ ਨੂੰ ਲੈ ਕੇ ਗੁਰੂਹਰਸਾਹਏ ਦੇ ਪ੍ਰਸ਼ਾਸਨ ਅਤੇ ਨਹਿਰ ਵਿਭਾਗ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਇਆ ਅਵਤਾਰ ਸਿੰਘ ਮਹਿਮਾ ਦੱਸਿਆ ਕਿ ਪਿੰਡ ਸ਼ਰੀਹ ਵਾਲਾ ਬਰਾੜ ਦੇ ਨਜ਼ਦੀਕ ਤੋਂ ਲੰਘਦੀ ਨਹਿਰ ਵਿੱਚ ਪਿਛਲੇ ਦਿਨਾਂ ਤੋਂ ਭਾਰੀ ਕਲਾਲ ਬੂਟੀ ਆ ਰਹੀ ਹੈ। ਜੋ ਕਿ ਸ੍ਰੀ ਵਾਲਾ ਤੋਂ ਮੁਕੰਦੇ ਵਾਲਾ ਹੁਣ ਜਾਂਦੇ ਰਾਹ ਵਾਲੀ ਨੀਵੀਂ ਪੁਲ ਦੇ ਨਾਲ ਫਸ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਹ ਪੁਲ ਨੀਵਾਂ ਹੋਣ ਕਰਕੇ ਭਾਰੀ ਮਾਤਰਾ ਵਿੱਚ ਕਲਾਲੀ ਬੂਟੀ ਫਸ ਗਈ ਹੈ ਜਿਸ ਨਾਲ ਪੁਲ ਅਤੇ ਨਹਿਰ ਦੋਨਾਂ ਦੇ ਟੁੱਟਣ ਦਾ ਖਤਰਾ ਮੰਡਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਹਿਰ ਟੁੱਟਦੀ ਹੈ ਤਾਂ ਗੁਰੂ ਹਰ ਸਹਾਏ ਦੇ ਇਲਾਕੇ ਦੇ ਕਿਸਾਨਾਂ ਤੇ ਆਮ ਲੋਕਾਂ ਦੇ ਜੀਵਨ ਵਿੱਚ ਵੱਡੀ ਤਬਾਹੀ ਆਵੇਗੀ।

ਇਸ ਤਬਾਹੀ ਨੂੰ ਰੋਕਣ ਲਈ ਸਾਡੀ ਜਥੇਬੰਦੀ ਵੱਲੋਂ ਵੱਖ ਵੱਖ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਗਿਆ ਹੈ ਪਰ ਹਾਲੇ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਵੀ ਕੋਈ ਵੀ ਫੁਰਤੀ ਨਹੀ ਦਿਖਾਈ ਗਈ ਤੇ ਨਾ ਹੀ ਹਾਲੇ ਨਹਿਰ ਦੀ ਸਫਾਈ ਦਾ ਕੰਮ ਸ਼ੁਰੂ ਨਹੀ ਕੀਤਾ ਗਿਆ।

ਇਸ ਮੌਕੇ ਕਿਸਾਨਾਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਨਹਿਰ ਨੂੰ ਤੁਰੰਤ ਸਾਫ਼ ਕਰਵਾਇਆ ਜਾਵੇ ਅਤੇ ਜੇਕਰ ਨਹਿਰ ਜਾਂ ਪੁਲ ਟੱਟਣ ਕਾਰਨ ਕੋਈ ਜਾਨ ਮਾਲ ਦੀ ਤਬਾਹੀ ਹੁੰਦੀ ਹੈ ਤਾਂ ਇਸਦੀ ਜ਼ਿੰਮੇਵਾਰ ਸਰਕਾਰ ਅਤੇ ਪ੍ਰਸ਼ਾਸਨ ਹੋਵੇਗਾ। ਇਸ ਮੌਕੇ ਵੀਰਦਵਿੰਦਰ ਸਿੰਘ ਸ਼ਰੀਹ ਵਾਲਾ, ਸੋਨੂ ਸ਼ਰੀਹ ਵਾਲਾ, ਲਵਪ੍ਰੀਤ ਸ਼ਰੀਹ ਵਾਲਾ ਆਦਿ ਕਿਸਾਨ ਹਾਜਰ ਸਨ।

SHOW MORE