HOME » Videos » Punjab
Share whatsapp

ਬੀਬੀ ਸਿੱਧੂ ਨੇ ਬਾਦਲਾਂ ਨੂੰ ਘੇਰਿਆ, ਕਿਹਾ, ਪਾਕਿਸਤਾਨ ਨੂੰ ਗਾਲਾਂ ਕੱਢਣ ਨਾਲ ਮਸਲਾ ਹੱਲ ਨਹੀਂ ਹੋਣਾ

Punjab | 06:15 PM IST Mar 13, 2019

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਬਾਦਲ ਪਰਿਵਾਰ ਨੂੰ ਘੇਰਿਆ ਹੈ। ਸਿੱਖ ਕਤਲੇਆਮ ਬਾਰੇ ਗਾਂਧੀ ਪਰਿਵਾਰ ਉਤੇ ਸ਼ਬਦੀ ਹਮਲੇ ਬਾਰੇ ਸਵਾਲ ਦੇ ਜਵਾਬ ਵਿਚ ਬੀਬੀ ਸਿੱਧੂ ਨੇ ਕਿਹਾ ਕਿ  ਸਿੱਖ ਕੌਮ ਦਾ ਸਭ ਤੋਂ ਵੱਧ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ‘ਗੁੰਡੇ ਲੋਕ’ ਹਨ, ਗੁਰੂ ਘਰਾਂ ਦਾ ਪੈਸਾ ਖਾ ਕੇ ਇਹ ਸਿੱਖ ਹੋਣ ਦੀਆਂ ਗੱਲਾਂ ਕਰਦੇ ਹਨ। ਕੌਮ ਇਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ।

ਬੀਬੀ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਸਿਹਰਾ ਉਨ੍ਹਾਂ ਨੇ ਕਦੇ ਵੀ ਆਪਣੇ ਸਿਰ ਨਹੀਂ ਲਿਆ, ਇਹ ਬਾਬੇ ਨਾਨਕ ਦੀ ਕਿਰਪਾ ਨਾਲ ਹੋਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਬਾਦਲ ਪਰਿਵਾਰ ਦੱਸੇ ਕਿ ਉਹ ਕਿੰਨੀ ਵਾਰ ਪਾਕਿਸਤਾਨ ਗਿਆ ਹੈ। ਉਸ ਸਮੇਂ ਦੇਸ਼ ਭਗਤੀ ਕਿਥੇ ਗਈ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇ ਭਾਰਤ ਐਟਮੀ ਸ਼ਕਤੀਆਂ ਹਨ ਤੇ ਲੜਾਈ ਨਾਲ ਦੋਵਾਂ ਦਾ ਬੱਸ ਨੁਕਸਾਨ ਹੀ ਹੋਣਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਗਾਲ਼ਾਂ ਕੱਢਣ ਨਾਲ ਅੱਤਵਾਦ ਦਾ ਮਸਲਾ ਹੱਲ ਨਹੀਂ ਹੋਣਾ। ਬੁਰੇ ਲੋਕ ਹਰ ਕਿਤੇ ਹਨ, ਕੀ ਸਾਡੇ ਦੇਸ਼ ਵਿਚ ਨਹੀਂ ਹਨ। ਇਸ ਲਈ ਜੰਗ ਦੀਆਂ ਗੱਲਾਂ ਕਰਨ ਦੀ ਥਾਂ ਅਮਨ ਸ਼ਾਂਤੀ ਦਾ ਸੁਨੇਹਾ ਦੇਣਾ ਚਾਹੀਦਾ ਹੈ।

SHOW MORE