HOME » Top Videos » Punjab
Share whatsapp

ਚੰਡੀਗੜ੍ਹ ਪ੍ਰਸ਼ਾਸ਼ਨ ਦਾ ਵੱਡਾ ਐਕਸ਼ਨ : ਗਰਲਜ਼ ਹੋਸਟਲਾਂ ਨੂੰ ਰਿਵੀਊ ਕਰਨ ਦੇ ਆਦੇਸ਼ ਜਾਰੀ

Punjab | 11:30 AM IST Sep 21, 2022

ਚੰਡੀਗੜ੍ਹ: CU ਕਾਂਡ ਤੋਂ ਸਬਕ ! ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਕਾਂਡ ਤੋਂ ਬਾਅਦ ਹਰਕਤ 'ਚ ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਵੱਡਾ ਐਕਸ਼ਨ। ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਜਿੰਨੇ ਵੀ ਗਰਲਜ਼ ਹੋਸਟਲਾਂ ਨੇ ਉਹਨਾਂ ਨੂੰ ਰਿਵੀਊ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਦੱਸਣਯੋਗ ਇਹ ਵੀ ਹੈ ਕਿ ਹੋਸਟਲ ਰਿਵੀਊ ਕਰਨ ਮਗਰੋਂ ਰਿਪੋਰਟ ਸੌਂਪਣ ਲਈ ਵੀ ਕਿਹਾ ਗਿਆ ਹੈ।

ਦੱਸ ਦਈਏ ਕਿ ਇਹ ਨਿਰਦੇਸ਼ ਐਡਵਾਈਜ਼ਰ ਧਰਮਪਾਲ ਨੇ ਦਿੱਤੇ ਆਦੇਸ਼ ਹਨ। DGP ਨੂੰ ਹੈਲਪ ਲਾਈਨ ਨੰਬਰ ਜਾਰੀ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਜੇਕਰ ਕਿਸੇ ਕੁੜੀ ਨਾਲ ਕੁਝ ਵਾਪਰਦਾ ਹੈ ਤਾਂ ਕੁੜੀਆਂ ਇਸ ਹੈਲਪ ਲਿਨ ਨੰਬਰ ਦੇ ਜ਼ਰੀਏ ਆਪਣੀ ਸ਼ਿਕਾਇਤ ਕਰ ਸਕਦੀਆਂ ਹਨ।
CU ਕਾਂਡ ਤੋਂ ਬਾਅਦ ਪ੍ਰਸ਼ਾਸਨ ਇਹ ਯਕੀਨੀ ਬਣਾ ਰਿਹਾ ਹੈ ਕਿ ਅਜਿਹੀ ਘਟਨਾ ਮੁੜ ਨਾ ਵਾਪਰੇ ਜਿਸ ਦੇ ਚਲਦਿਆਂ ਇਹ ਹੋਸਟਲ ਰਿਵਿਊ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ।

SHOW MORE