HOME » Top Videos » Punjab
Share whatsapp

Gangsters ਖਿਲਾਫ਼ NIA ਦਾ ਵੱਡਾ ਐਕਸ਼ਨ, Lawrence Bishnoi ਦੇ ਘਰ ਪਹੁੰਚੀ ਟੀਮ

Punjab | 02:29 PM IST Sep 12, 2022

ਗੈਂਗਸਟਰਸ ਖਿਲਾਫ਼ NIA ਦਾ ਵੱਡਾ ਐਕਸ਼ਨ ਜਾਰੀ ਹੈ। NIA ਵੱਲੋਂ ਪੰਜਾਬ ਸਮੇਤ ਕਈ ਸੂਬਿਆਂ 'ਚ ਵੱਡੀ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ 'ਚ 25 ਥਾਵਾਂ 'ਤੇ ਰੇਡ ਕੀਤੀ ਜਾ ਰਹੀ ਹੈ। ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ 'ਚ ਵੀ ਛਾਪੇਮਾਰੀ ਜਾਰੀ ਹੈ। ਲਾਰੈਂਸ ਬਿਸ਼ਨੋਈ ਦੇ ਘਰ 'ਤੇ NIA ਦੀ ਪਹੁੰਚੀ ਹੈ। ਅਬੋਹਰ ਦੇ ਪਿੰਡ ਦੁਤਾਰਾਂਵਾਲੀ 'ਚ NIA ਛਾਪੇਮਾਰੀ ਕੀਤੀ ਗਈ।

ਲਾਰੈਂਸ ਦੇ ਮਾਤਾ-ਪਿਤਾ ਘਰ 'ਚ ਮੌਜੂਦ ਨੇ। NIA ਕਰੀਬ 50 ਅਧਿਕਾਰੀ ਤੇ ਕਰਮਚਾਰੀ ਰੇਡ ਕਰ ਰਹੇ ਹਨ। ਘਰ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਚੰਡੀਗੜ੍ਹ 'ਚ 2 ਅਤੇ ਰਾਜਸਥਾਨ 'ਚ ਵੀ 2 ਥਾਵਾਂ 'ਤੇ ਰੇਡ ਕੀਤੀ ਗਈ। ਦੇਸ਼ ਭਰ 'ਚ ਕਰੀਬ 50 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਹਦਾਇਤਾਂ 'ਤੇ ਐਕਸ਼ਨ ਹੋਇਆ। ਅੱਤਵਾਦੀ ਗਰੁੱਪਾਂ ਨਾਲ ਗੈਂਗਸਟਰਾਂ ਦੇ ਲਿੰਕ ਸਾਹਮਣੇ ਆਏ ਹਨ।

SHOW MORE